Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akal. 1. ਕਲਾ ਰਹਿਤ, ਕਰਤਾਰ। 2. (ਸੰ.) (ਗਿਣਤੀ); ਅਕਲ=ਗਿਣਤੀ ਤੋਂ ਪਰਾਂ (ਪ੍ਰੋ. ਸਾਹਿਬ ਸਿੰਘ); (ਸੰ.) ਜੋ ਵਿਭਾਜਨ ਨਹੀਂ ਕੀਤਾ ਜਾ ਸਕਦਾ, ਅਖੰਡ (ਭਾਈ ਕਾਨ ਸਿੰਘ), (‘ਸ਼ਬਦਾਰਥ’ ਇਥੇ ਇਸ ਦੇ ਅਰਥ ਚੰਗੇ ਤੋਂ ਚੰਗਾ ਹੁਨਰ ਕਰਦਾ ਹੈ), (‘ਸ਼ਬਦਾਰਥ’ ਇਸ ਦੇ ਅਰਥ ਬਣਾਵਟ ਤੋਂ ਰਹਿਤ ਕਰਦਾ ਹੈ)। 3. ਹੁਨਰ ਰਹਿਤ। 4. ਮਤ, ਬੁੱਧੀ। 1. without attributes or characteristics. 2. innumerable, infinite, coutless; indivisible, integral; superb art. 3. artless, superb art. 4. intelligence, acumen. ਉਦਾਹਰਨਾ: 1. ਜਿਸੁ ਗੁਰ ਤੇ ਅਕਲ ਗਤਿ ਜਾਣੀ ॥ Raga Gaurhee 5, Asatpadee 9, 4:2 (P: 239). ਅਕਲ ਕਲਾ ਸਚੁ ਸਾਚਿ ਟਿਕਾਵੈ ॥ Raga Aaasaa 1, Asatpadee 7, 4:2 (P: 414). ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥ Raga Maaroo 5, Vaar 13:1 (P: 1098). ਸਦਾ ਅਕਲ ਲਿਵ ਰਹੇ ਕਰਨ ਸਿਉ ਇਛਾ ਚਾਰਹ ॥ Sava-eeay of Guru Angad Dev, 6:1 (P: 1391). 3. ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ Raga Aaasaa 1, Vaar 12, Salok, 1, 2:1 (P: 469). 4. ਕਾਲੂਬਿ ਅਕਲ ਮਨ ਗੋਰ ਨ ਮਾਨੀ ॥ Raga Malaar 1, Vaar 27ਸ, 1, 2:2 (P: 1291).
|
SGGS Gurmukhi-English Dictionary |
[Ara. n.] Wisdom, intellect, understanding
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. intelligence, intellect, reason, reasoning faculty, understanding, wit, wisdom, sagacity, perspicacity.
|
Mahan Kosh Encyclopedia |
ਅ਼. [عقل] ਅ਼ਕ਼ਲ. ਨਾਮ/n. ਬੁੱਧਿ. ਅਸਲ ਵਿੱਚ ਅ਼ਕ਼ਲ ਦਾ ਅਰਥ ਉੱਠ ਦਾ ਨਿਉਲ ਹੈ, ਜੋ ਨਿਉਲ ਦੀ ਤਰਾਂ ਆਦਮੀ ਦੀ ਵ੍ਰਿੱਤੀ ਨੂੰ ਨਿਯਮਾਂ ਵਿੱਚ ਲੈਆਵੇ, ਸੋ ਅ਼ਕ਼ਲ ਹੈ। 2. ਸਿਮ੍ਰਿਤਿ. ਯਾਦਦਾਸ਼ਤ। 3. ਸੰ. ਵਿ. ਅਖੰਡ. “ਸਦਾ ਅਕਲ ਲਿਵ ਰਹੈ.” (ਸਵੈਯੇ ਮਃ ੨ ਕੇ) 4. ਅਵਯਵ (ਅੰਗ) ਬਿਨਾ। 5. ਕਲਾ ਰਹਿਤ. ਭਾਵ- ਨਿਰਗੁਣ. “ਅਕਲ ਕਲਾਧਰ ਸੋਈ.” (ਸਿਧਗੋਸਟਿ) 6. ਕਰਤਾਰ. “ਜਿਸੁ ਗੁਰੁ ਤੇ ਅਕਲਗਤਿ ਜਾਣੀ.” (ਗਉ ਅ: ਮਃ ੫) 7. ਸਿੰਧੀ. ਵਿ. ਨਾ ਜਾਣਿਆ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|