Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agan⒤. 1. ਅਗ। 2. ਤ੍ਰਿਸਨਾ। 3. ਜਠਰ-ਅਗਨੀ, ਗਰਭ/ਪੇਟ ਦੀ ਅਗਨੀ। 4. ਲਾਲਚ/ਲੋਭ ਦੀ ਅਗ (ਨੋਟ: ਮਨੁੱਖੀ ਸਰੀਰ ਅੰਦਰ ਚਾਰ ਅਗਨੀਆਂ: ਹਿੰਸਾ, ਮੋਹ, ਲੋਭ ਤੇ ਗੁਸਾ ਮੰਨੀਆਂ ਗਈਆਂ ਹਨ)। 5. ਪਿਆਸ। 6. ਅਗਨੀ ਦੇਵਤਾ। 1. fire. 2. lust, avarice. 3. fire(intense heat) of the womb. 4. fire of lust/avrice. 5. thirst, craving. 6. god of fire. ਉਦਾਹਰਨਾ: 1. ਭਉ ਖਲਾ ਅਗਨਿ ਤਪ ਤਾਉ ॥ Japujee, Guru Nanak Dev, 38:3 (P: 8). 2. ਸਤਿਗੁਰ ਦਰਸਨਿ ਅਗਨਿ ਨਿਵਾਰੀ ॥ Raga Gaurhee 5, 91, 1:1 (P: 183). 3. ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ Raga Gaurhee 5, Sukhmanee 20, 4:5 (P: 290). 4. ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ Raga Gaurhee 5, Thitee, 9:5 (P: 298). 5. ਜਲ ਮਹਿ ਅਗਨਿ ਉਠੀ ਅਧਿਕਾਇ ॥ Raga Gaurhee, Kabir, 2, 1:2 (P: 323). 6. ਭੈ ਵਿਚਿ ਅਗਨਿ ਕਢੈ ਵੇਗਾਰਿ ॥ Raga Aaasaa 1, Vaar 4, Salok, 1, 1:3 (P: 464).
|
SGGS Gurmukhi-English Dictionary |
[Sk. n.] Fire
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਅਗਨ। 2. ਅੱਗ. ਆਤਿਸ਼. (ਦੇਖੋ- L. lgnis). ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਣੀ ਅਰਥਾਤ- ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦਾ ਜਾਵੇ, ਸੋ ਅਗਨਿ ਹੈ. ਦੇਖੋ- ਤਿੰਨ ਅਗਨੀਆਂ। 3. ਤ੍ਰਿਸ਼ਨਾ. “ਕਲਿਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ.” (ਵਾਰ ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|