Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achaar. 1.ਰੀਤ, ਰਹਿਤ, ਰਸਮਰਿਵਾਜ। 2. ਚੰਗੇ ਕਰਮ, ਪੁੰਨ ਕਰਮ, ਸ਼ੁਭ ਕਰਨੀ, ਦਾਨ-ਯਗ ਆਦਿ। 3. ਚੰਗੇ ਕਰਮ/ਪੁੰਨ ਕਰਮ/ਸ਼ੁਭ ਕਰਨੀ/ਦਾਨ-ਯਗ ਕਰਨ ਵਾਲਾ। 4. ਮਾੜੇ ਕਰਮ। 1. conduct, behavior, rituals, rites, way of life. 2. good deeds/actions. 3. virtuous, pious. 4. misdeeds, bad actions. ਉਦਾਹਰਨਾ: 1. ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ Raga Dhanaasaree 5, 50, 2:1 (P: 682). 2. ਕਰਮਕਾਂਡ ਬਹੁ ਕਰਹਿ ਅਚਾਰ ॥ Raga Gaurhee 3, 34, 3:1 (P: 162). 3. ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥ Raga Gaurhee 5, Asatpadee 15, 3:1 (P: 242). 4. ਚਾਰ ਅਚਾਰ ਰਹੇ ਉਰਝਾਇ ॥ Raga Gaurhee, Kabir, 9, 2:2 (P: 325).
|
SGGS Gurmukhi-English Dictionary |
[Sk. n.] manners, conduct, behaviour, character
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. pickle.
|
Mahan Kosh Encyclopedia |
ਫ਼ਾ. [آچار] ਆਚਾਰ. ਲੂਣ, ਮਿਰਚ, ਰਾਈ, ਤੇਲ, ਸਿਰਕੇ, ਮਿੱਠੇ ਆਦਿਕ ਪਦਾਰਥਾਂ ਨਾਲ ਫਲ, ਸਬਜ਼ੀ ਆਦਿਕ ਮਿਲਾਕੇ ਤਿਆਰ ਕੀਤਾ ਹੋਇਆ ਇੱਕ ਖਾਣ ਲਾਇਕ ਪਦਾਰਥ. “ਅਨਿਕ ਅਚਾਰਨ ਲਿਆਵਨ ਠਾਨਾ.” (ਗੁਪ੍ਰਸੂ) 2. ਸੰ. ਆਚਾਰ. ਵ੍ਯਵਹਾਰ. ਚਾਲਚਲਨ. ਰਹਿਣੀ ਬਹਿਣੀ. ਰੀਤਿ. ਮਰਯਾਦਾ. “ਨਿਤਾਪ੍ਰਤੀ ਸ਼੍ਰੀ ਸਤਿਗੁਰੂ ਇਹ ਬਿਧਿ ਕਰਤ ਅਚਾਰ.” (ਗੁਪ੍ਰਸੂ) “ਗੁਰੁ ਮਿਲਿ ਚਜੁ ਅਚਾਰੁ ਸਿਖੁ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|