Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
An. 1. ਹੋਰ, ਦੂਜੇ। 2. ਹੋਰਨਾਂ। 3. ਹੋਰ ਕਿਸੇ ਦੀ। 4. ਭਿੰਨ, ਵਖਰਾ। 5. ਦ੍ਵੈਤ। 1. another, any other, else. 2. others. 3. some other. 4. different, distinct. 5. anyone. ਉਦਾਹਰਨਾ: 1. ਨਾਮੁ ਬਿਸਾਰਿ ਲਗੈ ਅਨ ਸੁਆਇ ॥ Raga Gaurhee 5, 134, 3:1 (P: 192). 2. ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ Raga Sireeraag 1, Asatpadee 5, 6:2 (P: 56). 3. ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥ Raga Bhairo 5, 14, 1:2 (P: 1138). 4. ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥ Raga Bilaaval 5, 117, 2:2 (P: 827). 5. ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾਦੂ ਹੋਇ ॥ Raga Gaurhee 5, Baavan Akhree, 31:2 (P: 256).
|
SGGS Gurmukhi-English Dictionary |
[Pr. Adj.] (from Sk. Anya) other, another
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. same as ਅਣ.
|
Mahan Kosh Encyclopedia |
ਸੰ. अन्. ਧਾ. ਜਾਣਾ. ਸਮਰਥ ਹੋਣਾ. ਲੈਜਾਣਾ। 2. ਵ੍ਯ. ਨਿਸ਼ੇਧ ਬੋਧਕ. ਇਹ ਸ਼ਬਦਾਂ ਦੇ ਪਹਿਲੇ ਲਗਕੇ ਨਾਂ (ਨਹੀਂ) ਪ੍ਰਗਟ ਕਰਦਾ ਹੈ, ਯਥਾ- ਅਨਪੜ੍ਹ, ਅਨੁਚਿਤ ਆਦਿ। 3. ਅਨ੍ਯ. ਵਿ. ਦੂਜਾ. ਹੋਰ. “ਲੋਭੀ ਅਨ ਕਉ ਸੇਵਦੇ.” (ਸ੍ਰੀ ਮਃ ੩) “ਸਾਗਰ ਬੂੰਦ ਨਹੀ ਅਨ ਹੇਰਾ.” (ਬਿਲਾ ਮਃ ੫) 4. ਨਾਮ/n. ਅੰਨ. ਅਨਾਜ. “ਲਾਟੂ ਮਧਾਣੀਆਂ ਅਨਗਾਹ.” (ਵਾਰ ਆਸਾ) 5. ਪ੍ਰਤ੍ਯਯ. ਜੋ ਪਦਾਂ ਦੇ ਅੰਤ ਲਗਕੇ ਕ੍ਰਿਯਾ ਦਾ ਭਾਵ ਬੋਧਨ ਕਰਦਾ ਹੈ. “ਰਖੇ ਰਖਣਹਾਰ ਆਪਿ ਉਬਾਰਿਅਨੁ.”{100} (ਵਾਰ ਗੂਜ ੨ ਮਃ ੫) 6. ਅਨੁ ਦੀ ਥਾਂ ਭੀ ਅਨ ਸ਼ਬਦ ਆਉਂਦਾ ਹੈ. ਦੇਖੋ- ਅਨਦਿਨ ਅਤੇ ਅਨੁ. Footnotes: {100} ਗੁਰੁਬਾਣੀ ਵਿੱਚ ਇਸ ਦਾ ਰੂਪ “ਅਨੁ” ਹੋ ਜਾਂਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|