Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anhaḋ. 1. ਬੇਹਦ, ਹਦ ਤੋਂ ਬਾਹਰ। 2. ਚੋਟ/ਅਘਾਤ ਤੋਂ ਬਿਨਾਂ ਪੈਦਾ ਹੋਣ ਵਾਲੀ ਧੁਨੀ। 3. ਨਿਰੰਤਰ, ਲਗਾਤਾਰ। 4. ਆਤਮ ਆਨੰਦ ਦਾ ਸੰਗੀਤ। 1. inestimable, beyond limits. 2. celestial strain, unstruck music. 3. continueous/incessant celestial music. 4. music of spiritual bliss. ਉਦਾਹਰਨਾ: 1. ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ Raga Soohee 5, Chhant 9, 4:2 (P: 783). 2. ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥ Raga Sireeraag 1, 18, 2:3 (P: 21). 3. ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥ Raga Bihaagarhaa 5, 5, 2:1 (P: 545). 4. ਅਨਹਦ ਧੁਨੀ ਸਦਾ ਵਜਦੇ ਉਨਮਨਿ ਹਰਿ ਲਿਵ ਲਾਇ ॥ Raga Sireeraag 4, Vaar 21, Salok, 3, 2:3 (P: 91).
|
SGGS Gurmukhi-English Dictionary |
[Adj.] (from Sk. Anāhata) Unstruck
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. unstruck; usu. preceding ਨਾਦ.
|
Mahan Kosh Encyclopedia |
ਦੇਖੋ- ਅਨਹਤ. “ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸ.” (ਸ੍ਰੀ ਮਃ ੧) 2. ਵਿ. ਬਿਨਾ ਹੱਦ. ਅਪਾਰ. “ਅਨਹਦ ਰੂਪ ਅਨਾਹਤ ਬਾਨੀ.” (ਅਕਾਲ) 3. ਨਾਮ/n. ਇੱਕ ਗਣਛੰਦ. ਇਸ ਦਾ ਨਾਉਂ “ਅਕਰਾ” “ਅਣਕਾ” “ਅਨੁਭਵ” “ਸ਼ਸ਼ਿਵਦਨਾ” “ਚੰਡਰਸਾ” ਅਤੇ “ਮਧੁਰਧੁਨਿ” ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਨ. ਯ. ।।।, ।ऽऽ. ਉਦਾਹਰਣ- ਸਤਜੁਗ ਆਯੋ। ਸਭ ਸੁਨਪਾਯੋ। ਮੁਨਿ ਮਨ ਭਾਯੋ। ਗੁਨਿ ਗਨ ਗਾਯੋ. (ਕਲਕੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|