Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alap. 1. ਨਿਰਲੇਪ, ਬਚਿਆ, ਅਭਿਜ। 2. ਥੋੜਾ, ਥੋੜੀ। 3. ਥੁੜ ਚਿਰਾ, ਨਾਸਵੰਤ। 4. ਤੁਛ। 1. detached. 2. little. 3. transitory, ephemeral. 4. paltry, insignificant. ਉਦਾਹਰਨਾ: 1. ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ Raga Saarang 5, 67, 1:1 (P: 1217). 2. ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥ Raga Raamkalee, Guru Nanak Dev, Sidh-Gosat, 8:4 (P: 939). 3. ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥ Raga Gaurhee, Kabir, Baavan Akhree, 41:3 (P: 342). ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ (ਥੁੜ ਚਿਰ). Raga Dhanaasaree 5, 27, 1:2 (P: 677). 4. ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥ (ਅਲਪ ਮਤਿ, ਤੁਛ ਬੁੱਧੀ ਵਾਲਾ, ਮੂਰਖ). Raga Dhanaasaree 5, 12, 2:2 (P: 674).
|
SGGS Gurmukhi-English Dictionary |
[Sk. adj.] A little, small quantity
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. small (quantity or degree), a little, brief, scanty, meager.
|
Mahan Kosh Encyclopedia |
ਸੰ. ਅਲ੍ਪ. ਵਿ. ਥੋੜਾ. ਕਮ. ਤੁੱਛ. “ਅਲਪ ਸੁਖ ਅਵਿਤ ਚੰਚਲ.” (ਸਹਸ ਮਃ ੫) 2. ਅਲਿਪ੍ਤ. ਅਲੇਪ. ਨਿਰਲੇਪ. “ਅਲਪ ਮਾਇਆ ਜਲ ਕਮਲ ਰਹਤਹ.” (ਸਹਸ ਮਃ ੫) “ਰਹਿਤ ਬਿਕਾਰ ਅਲਪ ਮਾਇਆ ਤੇ.” (ਸਾਰ ਮਃ ੫) 3. ਕਾਵ੍ਯ ਦਾ ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਆਧੇਯ ਨਾਲੋਂ ਆਧਾਰ ਕਮ ਅਥਵਾ- ਸੂਖਮ ਵਰਣਨ ਕਰਨਾ. ਉਦਾਹਰਣ- “ਨੌਮੇ ਸਤਿਗੁਰੁ ਦੇ ਪ੍ਰਗਟਣ ਦੀ, ਸਿੱਖਾਂ ਜਦ ਸੁਧ ਪਾਈ। ਭਯੋ ਰੁਮਾਂਚ ਟੁੱਟੀਆਂ ਤਣੀਆਂ, ਨੈਨਾਂ ਛਹਿਬਰ ਲਾਈ.” ਆਨੰਦ ਆਧੇਯ ਨਾਲੋਂ ਸਿੱਖਾਂ ਦਾ ਤਨ ਆਧਾਰ ਛੋਟਾ ਹੈ, ਕਿਉਂਕਿ ਉਸ ਵਿੱਚ ਸਮਾ ਨਹੀਂ ਸਕਿਆ. “ਕੰਕਨ ਕਰੀ ਹੈ ਛਾਪ ਸੋਊ ਹੈ ਢਲ ਢਲਾਤ.” (ਹਨੂ) ਛਾਪ ਆਧੇਯ ਨਾਲੋਂ ਸੀਤਾ ਦੀ ਭੁਜਾ ਆਧਾਰ ਨੂੰ ਸੂਖਮ ਵਰਣਨ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|