Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰ. 1. ਅੰਨ੍ਹਾ/ਅਗਿਆਨੀ, ਬੇਸਮਝ ਮਨੁੱਖ। 2. ਘੁਪ, ਗੂੜਾ, ਘੋਰ। 3. ਅੰਨ੍ਹੇ ਵਾਲੀ, ਸਖਤ। 4. ਅੰਨਿ੍ਹਆ ਕਰਨ ਵਾਲਾ। 5. ਅੰਨ੍ਹਾ, ਅਗਿਆਨ। 6. ਬਿਲਕੁਲ ਨਾ ਸਮਝਣ ਵਾਲਾ (ਭਾਵ), (ਪਰੰਪਰਕ ਤੌਰ ਉਪਰ ‘ਮੂਰਖਾਂ’ ਦੀਆਂ ਤਿੰਨ ਕਿਸਮਾਂ ਕੀਤੀ ਜਾਂਦੀਆਂ ਹਨ:ਮੂਰਖ, ਬੇਸਮਝ, ਪਰ ਸਮਝਾਇਆ ਸਮਝ ਜਾਣ ਵਾਲੇ। ਅੰਧ ਮੂਰਖ: ਜੋ ਸਮਝਾਇਆਂ ਵੀ ਨ ਸਮਝਣ। ਘੋਰ ਮੂਰਖ: ਜੋ ਸਮਝਾਇਆ ਸਗੋਂ ਲੜਨ ਨੂੰ ਪੈਣ।)। 7. ਅੰਨ੍ਹਾ, ਬਹੁਤ ਡੂੰਘਾ। 8. ਨੇਤਰਹੀਨ, ਅੰਨ੍ਹਾ। 1. ignorant, foolish. 2. pitch (dark), stark. 3. harsh, hard, unjustified. 4. blinding darkness. 5. stark ignorence. 6. appallingly blind, totally ignorant. 7. blind(well), very deep well. 8. blind. ਉਦਾਹਰਨਾ: 1. ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥ Raga Sireeraag 3, 45, 1:3 (P: 31). 2. ਬਾਝੁ ਗੁਰੂ ਹੈ ਅੰਧ ਅੰਧਾਰਾ ॥ Raga Maajh 3, 26, 7:1 (P: 125). ਕਈ ਕੋਟਿ ਅੰਧ ਅਗਿਆਨੀ ॥ Raga Gaurhee 5, Sukhmanee 10, 2:2 (P: 275). 3. ਅੰਧੀ ਕੰਮੀ ਅੰਧ ਸਜਾਇ ॥ Raga Aasaa 3, 44, 2:2 (P: 362). 4. ਬਾਝ ਗੁਰੂ ਹੈ ਅੰਧੁ ਗੁਬਾਰਾ ॥ Raga Maajh 3, 12, 5:2 (P: 116). 5. ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥ Raga Devgandhaaree 5, 12, 2:1 (P: 530). 6. ਅਸੰਖ ਮੂਰਖ ਅੰਧ ਘੋਰ ॥ Japujee, Guru Nanak Dev, 18:11 (P: 4). 7. ਅੰਧ ਕੂਪ ਤੇ ਕੰਢੈ ਚਾੜੇ ॥ Raga Maajh 5, Asatpadee 37, 4:1 (P: 131). 8. ਅੰਧ ਗੁੰਗ ਪਿੰਗੁਲ ਮਤਿਹੀਨਾ ਪ੍ਰਭ ਰਾਖਹੁ ਰਾਖਨਹਾਰਾ ॥ Raga Devgandhaaree 5, 11, 2:1 (P: 530).
|
English Translation |
pref. signifying darkness or blindness as in ਅੰਧਵਿਸ਼ਵਾਸ-blind faith.
|
Mahan Kosh Encyclopedia |
ਸੰ. अन्ध्. ਧਾ. ਨੇਤ੍ਰ ਮੁੰਦਣੇ. ਦਿਖਾਈ ਨਾ ਦੇਣਾ। 2. ਸੰ. ਵਿ. ਨੇਤ੍ਰਹੀਨ। 3. ਅਗ੍ਯਾਨੀ. ਵਿਚਾਰਹੀਨ. ਦੇਖੋ- ਅੰਧਕਰਮ। 4. ਨਾਮ/n. ਅੰਨ੍ਹਾ. ਅੰਧਾ। 5. ਜਲ। 6. ਉੱਲੂ। 7. ਅੰਧੇਰਾ। 8. ਅਗ੍ਯਾਨ. “ਅਗਿਆਨੀ ਅੰਧ ਕਮਾਇ.” (ਮਃ ੩ ਵਾਰ ਸੋਰ) 9. ਕਾਵ੍ਯ ਦਾ ਇੱਕ ਦੋਸ਼, ਜਿਸ ਦਾ ਰੂਪ ਹੈ ਕਿ ਕਵੀਆਂ ਦੇ ਨਿਯਮ ਵਿਰੁੱਧ ਰਚਨਾ ਕਰਨੀ, ਯਥਾ- “ਨਾਸਿਕਾ ਕਮਲ ਜੈਸੀ, ਨੈਨ ਹੈਂ ਨਗਾਰੇ ਸੇ.” ਦੇਖੋ- ਕਾਵ੍ਯਦੋਸ਼। 10. ਸੰ. अन्दु- ਅੰਦੁ. ਨਾਮ/n. ਜ਼ੰਜੀਰ. ਸੰਗੁਲ. “ਜਰੀਆ ਅੰਧ ਕੰਧ ਪਰ ਡਾਰੇ.” (ਦੱਤਾਵ) ਜਾਲੀ ਅਤੇ ਜ਼ੰਜੀਰ ਮੋਢੇ ਉੱਪਰ ਰੱਖਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|