Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴹmriṫ⒰. 1. ਆਬਿਹਿਯਾਤ, ਅਮਰ ਕਰ ਦੇਣ ਵਾਲਾ ਜਲ। 2. ਅਮਰ ਕਰ ਦੇਣ ਵਾਲਾ, ਰਸਦਾਇਕ। 3. ਜੀਵਨ ਦਾਨ ਦੇਣ ਵਾਲਾ। 4. ਰਸਦਾਇਕ। 5. ਦੁੱਧ, ਦੁੱਧ ਰੂਪੀ ਅੰਮ੍ਰਿਤ। 6. ਅੰਮ੍ਰਿਤ ਰੂਪੀ ਮੋਤੀ। 7. ਅੰਮ੍ਰਿਤ ਰੂਪੀ ਨਾਮ, ਨਾਮ ਅਮ੍ਰਿਤ। 8. ਮਖਣ ਭਾਵ ਨਾਮ। 9. ਅਮਰ। 1. immortalizing water, nectar, elixir. 2. immortalizing water, nectar, elixir. 3. life giving substance. 4. delicious, tasty, superb. 5. milk. 6. jewels of elixir/nectar. 7. elixir of ‘Nam’. 8. butter of ‘Nam’. 9. eternal, immortal. ਉਦਾਹਰਨਾ: 1. ਜਿਉ ਜਿਉ ਸਾਹਿਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥ Raga Sireeraag 1, 16, 3:2 (P: 20). ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ Raga Sireeraag 3, 55, 2:3 (P: 35). 2. ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ Raga Gaurhee 1, 6, 1:1 (P: 152). 3. ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥ Raga Sireeraag 3, 19, 4:2 (P: 65). ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਓ ॥ Raga Aaasaa 1, Vaar 22, Salok, 2, 2:2 (P: 474). 4. ਗੁਰਪ੍ਰਸਾਦਿ ਅੰਮ੍ਰਿਤੁ ਬਿਖੁ ਖਾਦੀ ॥ Raga Gaurhee 5, 75, 4:2 (P: 177). ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥ Raga Gaurhee 5, 82, 3:2 (P: 180). 5. ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਗਜੂ 1, 1, 3:1 (P: 489). 6. ਗੁਰੁ ਸਾਗਰੁ ਰਤਨੀ ਭਰਪੂਰੇ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ Raga Dhanaasaree 1, Asatpadee 1, 1:2 (P: 685). 7. ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿਨਾਮਿ ਸੁਹਾਵੀ ॥ Raga Tilang 4, Asatpadee 2, 18:1 (P: 726). ਉਦਾਹਰਨ: ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥ Salok 4, 25:1 (P: 1423). 8. ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥ ਭਾਵ (ਨਾਮ). Raga Soohee 1, 1, 2:3 (P: 728). ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥ Raga Maaroo 1, Asatpadee 1, 3:2 (P: 1009). 9. ਅੰਮ੍ਰਿਤੁ ਮੂਲੁ ਸਿਖਰਿ ਲਿਵਤਾਰੈ ॥ Raga Bilaaval 1, Thitee, 17:2 (P: 840).
|
Mahan Kosh Encyclopedia |
ਦੇਖੋ- ਅਮ੍ਰਿਤ. “ਅੰਮ੍ਰਿਤੁ ਹਰਿ ਕਾ ਨਾਉ” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|