Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aa-i-aa. 1. ਆਉਣਾ ਭਾਵ ਜਨਮ ਲੈਣਾ। 2. ਜ਼ਰੂਰੀ ਹੈ, ਆਵਸ਼ਕ ਹੈ। 3. ਪਿਆ (ਭਾਵ)। 4. ਹੋ ਗਿਆ। 5. ਰਲਕੇ ਆਉਣਾ। 6. ਇਕ ਸਥਿਤੀ ਦਾ ਲਖਾਇਕ। 7. ਸਹਾਇਕ ਕਿਰਿਆਂ। 1. coming, taking birth. 2. essential, inevitable, certain, in avoidable. 3. happen (to see). 4. is done. 5. coming collectively, taking birth in the world. 6. come up, expression of a situation. 7. auxiliary verb. ਉਦਾਹਰਨਾ: 1. ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ Raga Gaurhee 5, Asatpadee 5, 4:1 (P: 238). 2. ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ Raga Sorath 1, 1, 1:1 (P: 595). 3. ਜਿਨੑ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ Raga Soohee 1, Chhant 4, 2:4 (P: 765). 4. ਕਾਰਜੁ ਆਇਆ ਸਗਲਾ ਰਾਸਿ ॥ Raga Bhairo 5, 56, 1:2 (P: 1152). 5. ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ Raga Sireeraag 1, 18, 4:2 (P: 21). 6. ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ Raga Sireeraag 1, Pahray 1, 4:1 (P: 75). ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ Raga Sireeraag 1, Pahray 2, 5:1 (P: 70). 7. ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ Raga Sireeraag 5, 96, 4:1 (P: 51). ਜਿਨਾ ਭਾਣੇ ਕਾ ਰਸੁ ਆਇਆ ॥ Raga Sireeraag 1, Asatpadee 28, 10:1 (P: 72).
|
English Translation |
n.f. maid servant, nurse.
|
Mahan Kosh Encyclopedia |
ਵਿ. ਆਗਤ. ਆਇਆ ਹੋਇਆ। 2. ਜੰਮਿਆ. ਪੈਦਾ ਹੋਇਆ। 3. ਨਾਮ/n. ਜਨਮ. “ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ.” (ਵਡ ਅਲਾਹਣੀ ਮਃ ੧) 4. ਦੇਖੋ- ਆਯਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|