Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakaas. ਅਸਮਾਨ। sky, expanse of space. ਉਦਾਹਰਨ: ਸੁਣਿਐ ਧਰਤਿ ਧਵਲ ਆਕਾਸ ॥ Japujee, Guru Nanak Dev, 8:2 (P: 2). ਭੈ ਵਿਚਿ ਆਡਾਣੇ ਆਕਾਸ ॥ Raga Aaasaa 1, Vaar 4, Salok, 1, 1:10 (P: 464).
|
Mahan Kosh Encyclopedia |
ਦੇਖੋ- ਅਕਾਸ। 2. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। 3. ਖਗੋਲ. ਆਕਾਸ਼ਮੰਡਲ. ਭਾਵ- ਸੁਰਗਾਦਿ ਲੋਕ. “ਤ੍ਰੈ ਗੁਣ ਮੋਹੇ, ਮੋਹਿਆ ਆਕਾਸ.” (ਆਸਾ ਮਃ ੫) 4. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰਖਦੇ ਹਨ. ਦੇਖੋ- ਗਗਨ ਆਕਾਸ। 5. ਹੌਮੈ. ਅਭਿਮਾਨ. “ਊਪਰਿ ਚਰਣ ਤਲੈ ਆਕਾਸ.” (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ, ਅਤੇ ਅਭਿਮਾਨ ਹੇਠਾਂ ਹੋ ਗਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|