Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakul. (ਆ (ਰਹਿਤ) +ਕੁਲ) ਕੁਲ ਰਹਿਤ, ਸੁਤਯ ਪ੍ਰਕਾਸ਼। unlineal, having no ancestors. ਉਦਾਹਰਨ: ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉ ਗੋ ॥ Raga Raamkalee, Naamdev, 2, 1:2 (P: 973).
|
SGGS Gurmukhi-English Dictionary |
without family lineage, having no ancestors.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਸੰਕੁਲ. ਵ੍ਯਾਪਤ. ਫੈਲਿਆ ਹੋਇਆ. “ਰਮਈਆ ਆਕੁਲ, ਰੀ ਬਾਈ!” (ਗੂਜ ਨਾਮਦੇਵ) 2. ਅ-ਕੁਲ. ਕੁਲ ਰਹਿਤ. ਜਾਤੀ ਵਰਣ ਰਹਿਤ। 3. ਜਨਮ ਰਹਿਤ. “ਅਮਰ ਹੋਇ ਸਦ ਆਕੁਲ ਰਹੈ.” (ਪ੍ਰਭਾ ਨਾਮਦੇਵ) 4. ਨਾਮ/n. ਪਾਰਬ੍ਰਹਮ. ਕਰਤਾਰ. “ਆਕੁਲ ਕੈ ਘਰਿ ਜਾਉਗੇ.” (ਰਾਮ ਨਾਮਦੇਵ) 5. ਆਕੁਲ. ਵ੍ਯਾਕੁਲ. “ਸ਼ੋਕਾਕੁਲ ਰੋਦਨ ਕੋ ਕੀਨਾ.” (ਗੁਪ੍ਰਸੂ) ਸ਼ੋਕ-ਆਕੁਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|