Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aagæ. 1. ਅਗੇ, ਪਰਲੋਕ ਵਿਚ, ਰਬੀ ਦਰਗਾਹ ਵਿਚ। 2. ਪਹਿਲਾਂ ਹੀ, ਅਗੇ ਤੋਂ ਹੀ। 3. ਆਗੇ (ਸਥਾਨਮਈ spacial), ਅਗਾਂਹ। 4. ਸਾਹਮਣੇ। 5. ਕੋਲ, ਨੂੰ। 6. ਅਗੇ, ਸਾਹਮਣੇ। 7. ਪ੍ਰਤਖ। 8. ਭਵਿਖ ਵਿਚ, ਅਗੇ (temporal)। 9. ਅਗਲੀ, ਪਹਿਲੀ। 1. later, in the next world, in the court of the Lord. 2. earlier, prior; before time. 3. ahead. 4. in front of, before. 5. to. 6. before whom, to whom. 7. evident, obvious, visible. 8. in future, destined. 9. earlier. 1. ਆਸ ਪਿਆਸੀ ਸੇਜੈ ਆਵਾ ਆਗੈ ਸਹ ਭਾਵਾ ਕਿ ਨ ਭਾਵਾ ॥ Raga Aaasaa 1, 26, 2, 1:2 (P: 357). ਆਗੈ ਠਾਕੁਰਿ ਤਿਲੁ ਨਹੀ ਮਾਨੀ ॥ Raga Gaurhee 5, Baavan Akhree, 24:4 (P: 255). 2. ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ Raga Sireeraag 4, Vaar 3, Salok, 2, 2:1 (P: 83). ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥ Raga Bilaaval 5, 27, 1:1 (P: 807). ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ Raga Aaasaa 5, 48, 1:1 (P: 383). 3. ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥ Raga Sireeraag 1, 16, 2:1 (P: 20). ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥ Raga Gaurhee 4, Vaar 25, Salok, 3, 2:1 (P: 314). 4. ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥ Raga Sireeraag 3, 39, 3:2 (P: 28). ਸੁਖੁ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥ Raga Sireeraag 5, 77, 3:2 (P: 44). ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ Raga Dhanaasaree 5, 10, 1:1 (P: 673). 5. ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥ Raga Gaurhee 4, 48, 4:2 (P: 167). 6. ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥ Raga Maajh 1, Vaar 12:4 (P: 143). ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥ Raga Gaurhee 1, 14, 1:2 (P: 155). 7. ਜੀਵਤੁ ਮਰੈ ਮਹਾ ਰਸੁ ਆਗੈ ॥ Raga Gaurhee 1, 9, 2:3 (P: 153). ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥ Raga Vadhans 1, Alaahnneeaan 2, 1:5 (P: 579). 8. ਕਿਆ ਜਾਣਾ ਕਿਆ ਆਗੈ ਹੋਇ ॥ Raga Gaurhee 1, 10, 1:2 (P: 154). ਹਮ ਜਾਨਿਆ ਕਛੂ ਨਾ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੈ ॥ Raga Gaurhee 5, 59, 4:1 (P: 171). 9. ਘੂੰਘਟੁ ਕਾਢਿ ਗਈ ਤੇਰੀ ਆਗੈ ॥ Raga Aaasaa, Kabir, 34, 1:1 (P: 484).
|
SGGS Gurmukhi-English Dictionary |
1. in front of. 2. earlier. 3. against. 4. in the future, later.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਆਗੇ) ਕ੍ਰਿ. ਵਿ. ਸਾਮ੍ਹਣੇ. ਅੱਗੇ। 2. ਇਸ ਪਿੱਛੋਂ. “ਆਗੈ ਘਾਮ, ਪਿਛੈ ਰੁਤਿ ਜਾਡਾ.” (ਤੁਖਾ ਬਾਰਹਮਾਹਾ ਮਃ ੧) 3. ਭਵਿਸ਼੍ਯ ਕਾਲ. “ਆਗੈ ਦਯੁ, ਪਾਛੈ ਨਾਰਾਇਣੁ.” (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|