Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaṫam. 1. ਜੀਅ, ਉਚੀ ਸੁਰਤ। 2. ਅੰਤਹਕਰਣ, ਮਨ। 3. ਆਤਮਾ ਦਾ/ਦੀ। 4. ਆਪਣੇ ਆਪ ਨੂੰ। 5. ਗੂੜ੍ਹਾ ਹਨੇਰਾ। 6. ਮਨੁਖੀ ਆਤਮਾ। 7. ਆਤਮਕ। 1. higher consciousness. 2. conscience, mind. 3. of soul. 4. self. 5. intense darkness. 6. human soul. 7. spiritual. 1. ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥ Raga Sireeraag 5, 98, 2:3 (P: 52). 2. ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ Raga Maajh 5, 18, 3:2 (P: 99). ਪ੍ਰਭ ਕੀ ਆਗਿਆ ਆਤਮ ਹਿਤਾਵੈ ॥ Raga Gaurhee 5, Sukhmanee 9, 7:1 (P: 275). ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥ (ਹਿਰਦਾ). Raga Gaurhee 5, Sukhmanee 12, 3:5 (P: 278). 3. ਚਰਣ ਕਮਲ ਆਤਮ ਆਧਾਰ ॥ Raga Gaurhee 5, 86, 2:1 (P: 181). ਸਭੁ ਕਛੁ ਜਾਨੈ ਆਤਮ ਕੀ ਰਹਤ ॥ Raga Gaurhee 5, Sukhmanee 5, 8:6 (P: 269). 4. ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ ॥ Raga Devgandhaaree 5, 19, 1:2 (P: 532). ਅੰਮ੍ਰਿਤ ਬਾਣੀ ਘਰ ਤੇ ਉਚਰਉ ਆਤਮ ਕਉ ਸਮਝਾਵਉ ॥ Raga Dhanaasaree, Naamdev, 2, 1:2 (P: 693). 5. ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥ Raga Maaroo 1, Asatpadee 7, 3:3 (P: 1013). 6. ਆਤਮ ਮਹਿ ਰਾਮੁ ਰਾਮ ਮਨਿ ਆਤਮੁ ਚੀਨਸਿ ਗੁਰ ਬੀਚਾਰਾ ॥ Raga Bhairo 1, Asatpadee 1, 1:1 (P: 1153). 7. ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ Sava-eeay of Guru Angad Dev, 5:4 (P: 1391). ਜਿਤੁ ਕਰਮਿ ਸੁਖੁ ਉਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ Raga Sorath 1, Asatpadee 2, 1:2 (P: 635).
|
SGGS Gurmukhi-English Dictionary |
[n.] (from Sk. Âtman) soul, mind
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. signifying self.
|
Mahan Kosh Encyclopedia |
ਸੰ. आत्मन्- ਆਤ੍ਮਨ. ਨਾਮ/n. ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. “ਆਤਮਰਾਮ ਤਿਸੁ ਨਦਰੀ ਆਇਆ.” (ਸੁਖਮਨੀ) 2. ਜੀਵਾਤਮਾ. “ਆਤਮ ਮਹਿ ਰਾਮ, ਰਾਮ ਮਹਿ ਆਤਮ.” (ਭੈਰ ਅ: ਮਃ ੧) 3. ਅੰਤਹਕਰਣ. ਮਨ. “ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ.” (ਸੁਖਮਨੀ) 4. ਆਪਣਾ ਆਪ. “ਸਭ ਤੇ ਨੀਚੁ ਆਤਮ ਕਰਿ ਮਾਨਉ.” (ਦੇਵ ਮਃ ੫) 5. ਦੇਹ. ਸ਼ਰੀਰ। 6. ਧੀਰਜ। 7. ਸੁਭਾਉ। 8. ਸੰ. आ-तमस्- ਆ-ਤਮ. ਗਾੜ੍ਹਾ ਅੰਧੇਰਾ. ਭਾਵ- ਅਗ੍ਯਾਨਰੂਪ ਅੰਧਕਾਰ. “ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ{173} ਜਾਪੈ.” (ਮਾਰੂ ਅ: ਮਃ ੧). Footnotes: {173} ਕਈ ਅਜਾਣ, ਅਰਥ ਸਮਝੇ ਬਿਨਾ ਆਖਦੇ ਹਨ ਕਿ ਲਿਖਾਰੀ ਦੀ ਭੁੱਲ ਨਾਲ ਆਤਸ ਦੀ ਥਾਂ ਆਤਮ ਹੋ ਗਿਆ ਹੈ. ਇਨ੍ਹਾਂ ਦੀ ਸਲਾਹ ਮੰਨਕੇ ਕਈਆਂ ਨੇ ਆਤਸ ਛਾਪ ਦੇਣ ਦਾ ਹੌਸਲਾ ਕੀਤਾ ਹੈ. ਦੇਖੋ- ਮੁਫ਼ੀਦ ਆਮ ਪ੍ਰੈਸ ਲਹੌਰ ਵਿਚ ਛਪੀ ਗੁਰੂ ਗ੍ਰੰਥਸਾਹਿਬ ਜੀ ਦੀ ੧੪੩੦ ਪੰਨੇ ਵਾਲੀ ਬੀੜ ਦਾ ਪੰਨਾ ੧੦੧੩, ਸਤਰ ੩.
Mahan Kosh data provided by Bhai Baljinder Singh (RaraSahib Wale);
See https://www.ik13.com
|
|