Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaḋ⒤. 1. ਮੁੱਢਲਾ, ਸਭ ਰਚਨਾ ਤੋਂ ਪਹਿਲਾਂ, ਜੋ ਆਦਿ ਤੇ ਮੌਜੂਦ ਸੀ। 2. ਮੁੱਢ ਵਿਚ। 3. ਧੁਰ ਤੋਂ, ਮੁੱਢ ਤੋਂ। 4. ਆਦਿਕ। 5. ਮੁੱਢ (‘ਮਹਾਨਕੋਸ਼’ ਇਥੇ ‘ਆਦਿ’ ਦਾ ਅਰਥ ‘ਬ੍ਰਹਮ’, ‘ਕਰਤਾਰ’ ਕਰਦੇ ਹਨ।)। 6. ਪ੍ਰਭੂ, ਬ੍ਰਹਮ (ਭਾਵ), (‘ਦਰਪਣ’ ਦੂਜੇ ‘ਆਦਿ’ ਦੇ ਅਰਥ ‘ਆਦਿਕ’ ਕਰਦਾ ਹੈ; ‘ਸ਼ਬਦਾਰਥ’ ‘ਮੁਢਲੇ’।)। 1. primal, primeval. 2. in the beginning of ages. 3. right from the beginning. 4. etc. 5. origin, beginning, source; Supreme Lord. 6. Supreme Lord, God; etc. ਉਦਾਹਰਨਾ: 1. ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ Japujee, Guru Nanak Dev, 28:5 (P: 6). ਉਦਾਹਰਨ: ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ Raga Aaasaa 4, So-Purakh, 1, 5:1 (P: 11). ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥ Sava-eeay of Guru Nanak Dev, Kal-Sahaar, 6:3 (P: 1390). 2. ਆਦਿ ਸਚੁ ਜੁਗਾਦਿ ਸਚੁ ॥ Japujee, Guru Nanak Dev, 1:1 (P: 1). ਆਦਿ ਜੁਗਾਦਿ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥ (ਮੁੱਢ ਤੋਂ). Raga Sireeraag 5, Chhant 2, 2:5 (P: 79). 3. ਜਿਨ ਕਉ ਆਦਿ ਮਿਲੀ ਵਡਿਆਈ ॥ Raga Maaroo 4, Solhaa 1, 16:1 (P: 1070). ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ ॥ Raga Saarang 4, Vaar 4, Salok, 2, 1:4 (P: 1238). 4. ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਹਤੰ ॥ Raga Goojree, Jaidev, 1, 1:1 (P: 526). 5. ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁਨੰ ਕਹਾ ਘਰ ਵਾਸੋ ॥ Raga Raamkalee, Guru Nanak Dev, Sidh-Gosat, 21:1 (P: 940). ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥ Raga Basant 3, 1, 1:4 (P: 1172). 6. ਮਨ ਆਦਿ ਗੁਣ ਆਦਿ ਵਖਾਣਿਆ ॥ Raga Maaroo, Jaidev, 1, 1:1 (P: 1106).
|
SGGS Gurmukhi-English Dictionary |
[Sk. n.] The first, primary, beginning
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. beginning, origin, commencement; first case; beginning of time, space or creation; adj. the first, original, initial, primeval, primal, primordial. (2) adv. etcetra, etc. and so on, and the like, and others, et. al.
|
Mahan Kosh Encyclopedia |
ਦੇਖੋ- ਆਦ. “ਆਦਿ ਅਨੀਲ ਅਨਾਦਿ.” (ਜਪੁ) 2. ਨਾਮ/n. ਬ੍ਰਹ੍ਮ. ਕਰਤਾਰ. “ਆਦਿ ਕਉ ਕਵਨੁ ਬੀਚਾਰ ਕਥੀਅਲੇ?” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|