Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aap⒰. 1. ਅਸਲਾ, ਆਪਣੇ ਆਪ (ਸਰੂਪ) ਨੂੰ। 2. ਆਪਾ ਭਾਵ, ਹਊਮੈ, ਅਹੰਕਾਰ। 3. ਆਪਣਾ ਆਪ, ਆਪ। 4. ਆਪੇ, ਆਪਣੇ ਨਾਲ। 5. ਖੁਦ (ਨੂੰ)। 6. ਆਪਣਾ ਸਰੂਪ। 7. ਆਤਮਾ ਨੂੰ। 1. reality, origin, self. 2. self conceit, pride of self. 3. own self, self. 4. his self. 5. his own self. 6. being. 7. soul. ਉਦਾਹਰਨਾ: 1. ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥ Raga Sireeraag 1, Asatpadee 6, 5:1 (P: 56). 2. ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥ Raga Sireeraag 1, 22, 2:3 (P: 22). ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ Raga Sireeraag 1, 28, 3:1 (P: 24). ਜਹ ਨਹੀ ਆਪੁ ਤਹਾ ਹੋਇ ਗਾਵਉ ॥ Raga Bhairo, Kabir, 7, 2:2 (P: 1159). ਆਪੁ ਗਇਆ ਤਾ ਆਪਹਿ ਭਏ ॥ Raga Gaurhee 5, 110, 3:3 (P: 202). 3. ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ Japujee, Guru Nanak Dev, 22:5 (P: 5). ਰਸਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥ Raga Sireeraag 1, 4, 1:3 (P: 15). ਤਿਨਿ ਕਰਤੈ ਆਪੁ ਲੁਕਾਇਆ ॥ Raga Sireeraag 1, Asatpadee 28, 15:2 (P: 72). 4. ਆਪੈ ਆਪੁ ਮਿਲਾਏ ਬੂਝੈ ਨਿਰਮਲੁ ਹੋਵੈ ਸੋਈ ॥ Raga Sireeraag 3, Asatpadee 48, 1:2 (P: 32). ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥ Raga Sireeraag 3, Asatpadee 18, 1:2 (P: 64). 5. ਏਕਮ ਏਕੈ ਆਪੁ ਉਪਾਇਆ ॥ Raga Maajh 3, Asatpadee 7, 4:1 (P: 113). 6. ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥ Raga Maajh 3, Asatpadee 10, 5:2 (P: 115). 7. ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥ Raga Gaurhee 3, 5, 3:4 (P: 246).
|
Mahan Kosh Encyclopedia |
ਆਪਣਾ ਆਪ. ਦੇਖੋ- ਆਪ. “ਆਪੇ ਜਾਣੈ ਆਪੁ.” (ਜਪੁ) “ਆਪੁ ਸਵਾਰਹਿ ਮੈ ਮਿਲਹਿ.” (ਸ. ਫਰੀਦ) 2. ਖ਼ੁਦੀ. ਹੌਮੈ. “ਆਪੁ ਤਿਆਗਿ ਸੰਤਚਰਨ ਲਾਗਿ.” (ਪ੍ਰਭਾ ਪੜਤਾਲ ਮਃ ੫) 3. ਵ੍ਯ. ਖ਼ੁਦ. “ਆਪੁ ਗਏ ਅਉਰਨਹੂ ਖੋਵਹਿ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|