Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aas. 1. ਕਾਮਨਾ, ਲੋਚਾ, ਇਛਾ, ਤ੍ਰਿਸ਼ਨਾ। 2. ਆਸਾ (ਨਿਰਾਸ ਦੇ ਉਲਟ), ਉਮੈਦ। 3. ਭਰੋਸਾ, ਟੇਕ, ਆਸਰਾ। 4. ਨੇੜੇ, ਦੁਆਲੇ (ਮੁਹਾਵਰਾ ‘ਆਸ-ਪਾਸ’)। 1. desire, craving. 2. hope, expectation. 3. trust, faith, reliance, confidence. 4. near about, all around, surroundings, neighborhood. ਉਦਾਹਰਨਾ: 1. ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ Raga Sireeraag 1, 12, 4:2 (P: 18). ਮੈ ਏਹਾ ਆਸ ਏਹੋ ਆਧਾਰੁ ॥ Raga Sireeraag 1, 29, 1:4 (P: 24). 2. ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥ Raga Sireeraag 1, 9, 4:2 (P: 17). ਤ੍ਰਿਬਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥ Raga Sireeraag 1, 12, 3:1 (P: 18). 3. ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ Raga Maajh 5, Baaraa Maaha-Maajh, 5:2 (P: 134). ਮਾਧਉ ਜਾ ਕਉ ਹੈ ਆਸ ਤੁਮਾਰੀ ॥ Raga Gaurhee 5, 110, 1:1 (P: 188). ਬ੍ਰਹਮ ਗਿਆਨੀ ਏਕ ਊਪਰਿ ਆਸ ॥ Raga Gaurhee 5, Sukhmanee 8, 4:1 (P: 273). ਨਾਮ ਤੇਰੇ ਕੀ ਆਸ ਮਨਿ ਧਾਰੀ ॥ Raga Aaasaa 5, 69, 2:2 (P: 388). ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥ Raga Aaasaa 5, Chhant 8, 2:6 (P: 458). 4. ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊਂ ਰੇ ॥ Raga Gaurhee, Kabir, 66, 1:1 (P: 338). ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ Raga Malaar Ravidas, 1, 3:1 (P: 1293).
|
SGGS Gurmukhi-English Dictionary |
[n.] (from Sk. Âshā) hope, desire, wish
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. hope,k expectation; trust, dependence; desire, wish; promise.
|
Mahan Kosh Encyclopedia |
ਸੰ. आस्. ਧਾ. ਬੈਠਣਾ. ਹ਼ਾਜ਼ਰ ਹੋਣਾ. ਹੋਣਾ. ਰਹਿਣਾ. ਤ੍ਯਾਗਣਾ। 2. ਸੰ. आशा- ਆਸ਼ਾ. ਨਾਮ/n. ਲਾਲਸਾ. ਕਾਮਨਾ. ਚਾਹ. ਉਮੈਦ. “ਆਸ ਅਨਿਤ ਤਿਆਗਹੁ ਤਰੰਗ.” (ਸੁਖਮਨੀ) 3. ਦਿਸ਼ਾ. ਤ਼ਰਫ਼. “ਤਾਤ ਖੇਲ ਜਿਂਹ ਆਸ.” (ਨਾਪ੍ਰ) 4. ਸੰ. ਆਸ੍ਯ. ਮੁਖ. ਮੂੰਹ. “ਨਮੋ ਆਸ ਆਸੇ ਨਮੋ ਬਾਕ ਬੰਕੇ.” (ਜਾਪੁ) ਮੁਖ ਦਾ ਮੁਖ ਰੂਪ ਅਤੇ ਬਾਣੀ ਦਾ ਅਲੰਕਾਰ ਰੂਪ। 5. ਚੇਹਰਾ। 6. ਸੰ. ਆਸ਼. ਭੋਜਨ. ਅਹਾਰ। 7. ਸੰ. ਆਸ. ਭਸਮ. ਸੁਆਹ. ਦੇਖੋ- ਅੰ. ash। 8. ਆਸਨ। 9. ਧਨੁਖ। 10. ਆਸ਼ੁ. ਛੇਤੀ. “ਕਾਲੂ ਕੋ ਬੁਲਾਇ ਰਾਇ ਲੀਨ ਤਬ ਆਸ ਹੈ.” (ਨਾਪ੍ਰ) ਦੇਖੋ- ਆਸਾਇਤੀ ੨। 11. ਫ਼ਾ. [آس] ਚੱਕੀ. ਦੇਖੋ- ਆਸਮਾਨ। 12. ਫ਼ਾ. [آش] ਆਸ਼. ਉਬਾਲਕੇ ਕੱਢਿਆ ਹੋਇਆ ਕਿਸੇ ਵਸਤੁ ਦਾ ਰਸ, ਜੈਸੇ- ਆਸ਼ੇ ਜੌ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|