Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aasaa. 1. ਛੋਟੀ ਸੋਟੀ ਜੋ ਫਕੀਰ ਹੱਥ ਵਿਚ ਪਕੜੀ ਰਖਦੇ ਹਨ। 2. ਲੋਚਾ, ਤ੍ਰਿਸਨਾ। 3. ਆਸ, ਉਮੈਦ। 4. ਟੇਕ, ਆਸਰਾ। 5. ਸੁਆਰਥ। 6. ਇਕ ਸੰਪੂਰਨ ਜਾਤ ਦੀ ਰਾਗਨੀ; ਗੁਰੂ ਗ੍ਰੰਥ ਸਾਹਿਬ ਵਿਚ ਇਹ ਸਿਰੀ, ਮਾਝ ਤੇ ਗਉੜੀ ਤੋਂ ਬਾਅਦ ਚੌਥੇ ਸਥਾਨ ਤੇ ਆਉਂਦੀ ਹੈ; ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ। 1. small stick which ascetics carry in their hand. 2. desire, craving, lust. 3. hope, expectation. 4. support, mainstay. 5. selfishness, self interest. 6. one of the complete Raga which comes at the fourth place in Sri Guru Granth Sahib and is sung at the ambrosial time.
ਉਦਾਹਰਨਾ:
1. ਮਨਸਾ ਮਾਰਿ ਨਿਵਾਰਹੁ ਆਸਾ ॥ Raga Maaroo 5, Solhaa 12, 2:2 (P: 1083).
2. ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥ Raga Sireeraag 3, 41, 1:1 (P: 29).
ਲੋਭਿ ਗ੍ਰਸਿਓ ਦਸਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥ Raga Aaasaa 9, 1, 1:2 (P: 411).
3. ਆਸਾ ਬੰਧੀ ਮੂਰਖ ਦੇਹ ॥ Raga Gaurhee 5, 78, 2:1 (P: 178).
ਆਸਾ ਮਾਹਿ ਨਿਰਾਸੁ ਬੁਝਾਇਆ ॥ Raga Gaurhee 1, 12, 4:2 (P: 154).
4. ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥ Raga Sireeraag 5, 75, 1:3 (P: 43).
5. ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥ Raga Maaroo 5, Vaar 18ਸ, 5, 2:1 (P: 1100).
6. ਪੁਨਿ ਗਾਵਹਿ ਆਸਾ ਗੁਨ ਗੁਨੀ ॥ Raagmaalaa 1:52 (P: 1430).

SGGS Gurmukhi-English Dictionary
[Var.] From Āsa
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਆਸ, hope. (2) n.m. name of a musical measure.

Mahan Kosh Encyclopedia

ਸੰ. ਆਸ਼ਾ. ਨਾਮ/n. ਪ੍ਰਾਪਤੀ ਦੀ ਇੱਛਾ. ਉੱਮੇਦ. “ਆਸਾ ਕਰਤਾ ਜਗੁ ਮੁਆ.” (ਮਃ ੩ ਵਾਰ ਗੂਜ ੧) 2. ਦਿਸ਼ਾ. ਤ਼ਰਫ਼. “ਤੁਮ ਨਹਿ ਆਵੋ ਤਬ ਇਤ ਆਸਾ.” (ਨਾਪ੍ਰ) “ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ.” (ਕੇਦਾ ਮਃ ੫) 3. ਜਗਤਗੁਰੂ ਸ਼੍ਰੀ ਗੁਰੁ ਨਾਨਕਦੇਵ ਦੀ ਈਜਾਦ, ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਅਮ੍ਰਿਤਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਕਰਤਾਰਪੁਰ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. “ਰ੍ਯੋ ਭੋਗ ਤਬ ਆਸਾ ਵਾਰ.” (ਗੁਪ੍ਰਸੂ)
ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਣੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸ਼ਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸ਼ੜਜ ਹੈ.{166} ਆਸਾ ਦੀ ਸਰਗਮ ਇਹ ਹੈ. ਆਰੋਹੀ- ਸ਼ ਰ ਮ ਪ ਧ ਨ ਸ਼. ਅਵਰੋਹੀ- ਰ ਸ਼ ਨ ਧ ਪ ਮ ਗ ਰ ਸ਼.
ਕਈ ਰਾਗੀ ਧੈਵਤ ਨੂੰ ਵਾਦੀ ਸੁਰ ਮੰਨਦੇ ਹਨ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ। 4. ਮਤਲਬ. ਅਭਿਪ੍ਰਾਯ. ਦੋਖੇ- ਆਸ਼ਯ. “ਤਾਂ ਬਾਬੇ ਉਸ ਦਾ ਆਸਾ ਜਾਣਿਆ.” (ਜਸਾ) 5. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. “ਆਸਾ ਹੱਥ ਕਿਤਾਬ ਕੱਛ.” (ਭਾਗੁ) “ਮਨਸਾ ਮਾਰਿ ਨਿਵਾਰਿਹੁ ਆਸਾ.” (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.{167}.

Footnotes:
{166} ਸ਼ੁੱਧ, ਕੋਮਲ, ਗ੍ਰਹਸੁਰ, ਵਾਦੀ ਸੰਵਾਦੀ ਆਦਿ ਸੁਰਾਂ ਦਾ ਨਿਰਣਾ ਦੇਖੋ- ਸ੍ਵਰ ਅਤੇ ਠਾਟ ਸ਼ਬਦ ਵਿੱਚ.
{167} ਦੰਡੀ ਸੰਨ੍ਯਾਸੀਆਂ ਵਾਂਙ ਮੁਸਲਮਾਨ ਫਕੀਰ ਭੀ “ਆਸਾ” ਰੱਖਣਾ ਭੇਖ ਦਾ ਚਿੰਨ੍ਹ ਮੰਨਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits