Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eetee. ਕਾਠ ਦੀ ਗੁਲੀ ਜੋ ਵਿਚਕਾਰੋਂ ਮੋਟੀ ਹੁੰਦੀ ਹੈ। ਇਸ ਨਾਲ ਨੇਤ੍ਰੇ ਦੀ ਰਸੀ ਫੜ ਕੇ ਦੁੱਧ ਰਿੜਕਦੇ ਹਨ। hand-piece, handle. ਉਦਾਹਰਨ: ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ Raga Soohee 1, 1, 2:1 (P: 728).
|
SGGS Gurmukhi-English Dictionary |
[Desi n.] Wooden blocks gripped by hands on rope attached to the churning-slick
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਿੰਧੀ. ਈਂਟੀ. ਨਾਮ/n. ਜੌਂ ਦੇ ਆਕਾਰ ਦੀ ਕਾਠ ਦੀ ਗੁੱਲੀ, ਜੋ ਪੰਜ ਛੇ ਇੰਚ ਲੰਮੀ ਅਤੇ ਡੇਢ ਦੋ ਇੰਚ ਮੱਧ ਭਾਗ ਤੋਂ ਮੋਟੀ ਹੁੰਦੀ ਹੈ, ਇਹ ਰਿੜਕਣ ਦੀ ਰੱਸੀ (ਨੇਤ੍ਰੇ) ਦੇ ਸਿਰੇ ਬੱਧੀ ਰਹਿੰਦੀ ਹੈ. ਦੋਹਾਂ ਸਿਰਿਆਂ ਪੁਰ ਬੰਨ੍ਹੀਆਂ ਈਟੀਆਂ ਨੂੰ ਹੱਥ ਵਿੱਚ ਫੜਕੇ ਨੇਤ੍ਰਾ ਮਧਾਣੀ ਨੂੰ ਲਪੇਟਕੇ ਘੁਮਾਈਦਾ ਹੈ, ਜਿਸ ਤੋਂ ਮੱਖਣ ਨਿਕਲਦਾ ਹੈ. “ਇਹੁ ਮਨੁ ਈਟੀ ਹਾਥਿ ਕਰਹੁ ਫੁਨ ਨੇਤ੍ਰਉ ਨੀਦ ਨ ਆਵੈ.” (ਸੂਹੀ ਮਃ ੧) ਮਨ ਨੂੰ ਹੱਥ ਲੈਣਾ (ਕਾਬੂ ਕਰਨਾ) ਈਟੀਆਂ ਕਰੋ, ਅਤੇ ਨਿਰਾਲਸ ਹੋਣਾ ਨੇਤ੍ਰਾ ਬਣਾਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|