Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫbʰuj. ਬਨਸਪਤੀ ਜਿਸ ਦਾ ਅੰਕੁਰ ਜਮੀਨ ਨੂੰ ਪਾੜ ਕੇ ਨਿਕਲੇ। plants, vegetable kingdom. ਉਦਾਹਰਨ: ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ Raga Aaasaa 1, 19, 1:1 (P: 354).
|
SGGS Gurmukhi-English Dictionary |
[n.] (from Sk. Udbhujja) plants, the vegetable kingdom, one of the four divisions of living creatures
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. terrigenous, abiogenetic; n.m. one of the four classes of created things in Indian philosophy as distinct from ਅੰਡਜ, ਜੇਰਜ and ਸੇਤਜ; vegetation and minerals.
|
Mahan Kosh Encyclopedia |
(ਉਤਭਿਜ) ਨਾਮ/n. ਦਸਮਗ੍ਰੰਥ ਵਿਚ, ਇੱਕ ਗਣਛੰਦ ਦਾ ਨਾਉਂ ਹੈ, ਜਿਸ ਨੂੰ “ਉਤਭੁਜ” “ਅਰਧਭੁਜੰਗ” “ਸੋਮਰਾਜੀ” ਅਤੇ “ਸ਼ੰਖਨਾਰੀ” ਭੀ ਆਖਦੇ ਹਨ. ਇਸਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ- ਦੋ ਯਗਣ ।ऽऽ, ।ऽऽ. ਉਦਾਹਰਣ- ਹਹਾਸੰ ਕਪਾਲੰ। ਸੁਭਾਸੰ ਛਿਤਾਲੰ। ਪ੍ਰਭਾਸੰ ਜੁਆਲੰ। ਅਨਾਸੰ ਕਰਾਲੰ. (ਕਲਕੀ) 2. ਸੰ. उद्भिज्ज.- ਉਦਭਿੱਜ. ਨਾਮ/n. ਜ਼ਮੀਨ ਨੂੰ ਪਾੜਕੇ ਜਿਸ ਦਾ ਅੰਕੁਰ (ਅੰਗੂਰ) ਨਿਕਲੇ, ਐਸੀ ਵਨਸਪਤਿ. ਬੇਲ ਬੂਟੇ ਖੇਤੀ ਆਦਿਕ. “ਜਲ ਬਿਨ ਉਤਭੁਜ ਕਾਮ ਨਹੀਂ.” (ਆਸਾ ਮਃ ੧) “ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ.” (ਚੌਪਈ) 3. ਸੰ. उद्-भुज- ਉਦ-ਭੁਜ. ਜਿਸਨੇ ਬਾਂਹ ਫੈਲਾਈ ਹੈ. ਦਸ੍ਤਗੀਰ. ਬਾਂਹ ਫੜਨ ਵਾਲਾ. “ਉਤਭੁਜ ਚਲਤੁ ਆਪ ਕਰਿ ਚੀਨੈ, ਆਪੇ ਤਤੁ ਪਛਾਨੈ.” (ਰਾਮ ਮਃ ੧) “ਉਜਭੁਜ ਸਰੂਪ ਅਬਿਗਤ ਅਭੰਗ.” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|