Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ék⒰. 1. ਇਕ (ਗੁਰੂ) ਦਾ। 2, ਇਕ ਪ੍ਰਭੂ, ਇਕ ਪ੍ਰਮਾਤਮਾ। 3.ਇਕ, ਇਕਲਾ, ਕੇਵਲ। 4. ਇਕ (ਮਨ)। 1. of one (Guru). 2. One God. one Supreme Lord. 3. one, alone. 4. one (mind). ਉਦਾਹਰਨਾ: 1. ਪੰਚਾ ਕਾ ਗੁਰੁ ਏਕੁ ਧਿਆਨੁ ॥ Japujee, Guru Nanak Dev, 16:4 (P: 3). 2. ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥ Raga Sireeraag 5, 83, 3:2 (P: 47). ਮਨ ਏਕੁ ਨ ਚੇਤਸਿ ਮੂੜ ਮਨਾ ॥ Raga Aaasaa 1, So-Purakh, 3, 1:1 (P: 12). 3. ਦੀਬਾਨੁ ਹਮਾਰੋ ਤੁਹੀ ਏਕੁ ॥ Raga Gaurhee 5, 141, 1:1 (P: 210). 4. ਪੰਚਾ ਤੇ ਏਕੁ ਛੂਟਾ ਜਉ ਸਾਧ ਸੰਗਿ ਪਗ ਰਉ ॥ Raga Saarang 5, 135, 1, 2 (P: 1230).
|
Mahan Kosh Encyclopedia |
ਦੇਖੋ- ਏਕ. “ਏਕੁ ਅਧਾਰੁ ਨਾਮੁ ਧਨੁ ਮੋਰਾ.” (ਦੇਵ ਮਃ ੫) 2. ਕਰਤਾਰ. ਵਾਹਗੁਰੂ. “ਏਕੁ ਅਰਾਧਿ ਪਰਾਛਤ ਗਏ.” (ਸੁਖਮਨੀ) 3. ਐਕ੍ਯ. ਇੱਤਿਫ਼ਾਕ. ਮੇਲ ਜੋਲ. “ਪੰਚਾ ਤੇ ਏਕੁ ਛੂਟਾ.” (ਸਾਰ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|