Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékaᴺkaar. 1. ਰਖਿਆ ਕਰਨ ਵਾਲਾ ਹਰੀ, ਕਰਤਾਰ, ਇਕ ਪ੍ਰਭੂ, ‘ਏਕ ਓਅੰਕਾਰ’ ਦਾ ਰੂਪ। 2. ਇਕ ਰੂਪ। 3. ਅਦ੍ਵੈਤ ਬ੍ਰਹਮ। 1. savior. 2. same one. 3. one Lord. ਉਦਾਹਰਨਾ: 1. ਏਕੰਕਾਰ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥ Raga Maaroo 5, ਸਲੋ 7, 8:3 (P: 1078). 2. ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ ॥ Raga Gaurhee 5, Sukhmanee 10, 7:6 (P: 276). 3. ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰਾ ॥ Raga Sorath 5, 2, 1:4 (P: 608).
|
Mahan Kosh Encyclopedia |
ਨਾਮ/n. ਅਦ੍ਵੈਤ ਬ੍ਰਹਮ. “ਏਕੰਕਾਰ ਧਿਆਏ ਰਾਮ.” (ਸੂਹੀ ਛੰਤ ਮਃ ੫) “ਪ੍ਰਣਵੋ ਆਦੀ ਏਕੰਕਾਰਾ.” (ਅਕਾਲ) 2. ਇੱਕ ਓਅੰਕਾਰ. ੴ. “ਸਾਹਾ ਗਣਹਿ ਨ ਕਰਹਿ ਬੀਚਾਰ। ਸਾਹੇ ਊਪਰਿ ਏਕੰਕਾਰ.” (ਰਾਮ ਮਃ ੧) 3. ਵਿ. ਇੱਕਰੂਪ. ਇੱਕ ਆਕਾਰ. “ਭ੍ਰਮ ਛੂਟੇ ਤੇ ਏਕੰਕਾਰ.” (ਸੂਹੀ ਮਃ ੫) “ਫਲ ਪਾਕੇ ਤੇ ਏਕੰਕਾਰਾ.” (ਸੂਹੀ ਮਃ ੫) “ਏਕਾ ਏਕੰਕਾਰ ਲਿਖ ਵੇਖਾਲਿਆ.” (ਭਾਗੁ) ਦੇਖੋ- ਓਅੰਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|