Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṇ. 1. ਕਾਰਜ। 2. ਕੀਰਣੇ, ਦੁਖ ਦੀ ਪੁਕਾਰ, ਵਿਰਲਾਪ। 3. ਕਰਨ ਵਾਲਾ, ਕਾਰਜ ਦਾ ਕਰਤਾ, ਕਰਨਹਾਰ। 4. ਵਾਹਿਦ, ਇਕੋ ਇਕ (ਮਹਾਨਕੋਸ਼)। 1. action. 2. wailing, cry for pity, imploration. 3. potent to do, creator. 4. sole (only Mahan Kosh). ਉਦਾਹਰਨਾ: 1. ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥ Raga Sireeraag 5, 75, 3:3 (P: 44). ਕੁਦਰਤਿ ਕਾਦਰ ਕਰਣ ਕਰੀਮਾ ॥ {ਬਖਸ਼ਿੰਦ, (ਕਰੀਮਾਂ) ਦੇ ਕਾਰਜ (ਜਗਤ) ਨੂੵੰ}. Raga Maaroo 5, Solhaa 12, 15:1 (P: 1084). 2. ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥ Raga Sireeraag 1, Asatpadee 5, 2:2 (P: 56). ਉਦਾਹਰਨ: ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥ Raga Aaasaa 4, Chhant 13, 2:4 (P: 447). ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ (ਵਿਰਲਾਪ ਕਰੇ). Raga Tilang 1, 4, 2:2 (P: 722). ਕਰਣ ਪਲਾਹ ਕਰਹਿ ਸਿਵ ਦੇਵ ॥ (ਤਰਲੇ ਲੈਂਦੇ ਹਨ). Raga Gond 5, 17, 3:1 (P: 867). ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥ (ਤਰਲੇ ਮਿੰਨਤਾਂ ਕਰਕੇ). Raga Maaroo 1, Asatpadee 8, 4:1 (P: 1014). 3. ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥ Raga Goojree 5, 26, 2:1 (P: 502). ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥ (ਕਰਨਾ, ਬਨਾਣ ਵਾਲਾ ਕਰਤਾ). Raga Maaroo 5, Vaar 2:8 (P: 1095). 4. ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥ Raga Maaroo 5, Asatpadee 8, 3:3 (P: 1020).
|
SGGS Gurmukhi-English Dictionary |
[1. Sk. n. 3. n.] 1. worker, doer. 2. work, task, action, deed. 3. (from Sk. Karuna) mournful cries
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਪ੍ਰਧਾਨ ਕਾਰਣ. ਮੁੱਖ ਹੇਤੁ. ਸਬਬ। 3. ਇੰਦ੍ਰੀਆਂ। 4. ਸ਼ਰੀਰ. ਦੇਹ। 5. ਸ਼ਸਤ੍ਰ. ਹਥਿਆਰ। 6. ਵ੍ਯਾਕਰਣ ਅਨੁਸਾਰ ਕ੍ਰਿਯਾ ਨੂੰ ਸਿੱਧ ਕਰਨ ਵਾਲਾ ਤੀਜਾ ਕਾਰਕ। 7. ਜੋਤਿਸ਼ ਅਨੁਸਾਰ ਵਵ ਬਾਲਵ ਆਦਿ ਗਿਆਰਾਂ ਕਰਣ, ਜੋ ਤਿਥੀਆਂ ਦਾ ਵਿਭਾਗ ਹੈ। 8. ਸੰ. ਕਰਣ. ਕੰਨ. “ਕਰਣ ਦੇਹੁ ਨਹਿ ਨਿੰਦਾ ਓਰ.” (ਗੁਪ੍ਰਸੂ)। 9. ਕੁਆਰੀ ਕੁੰਤੀ ਦੇ ਉਦਰ ਤੋਂ ਸੂਰਜ ਦਾ ਪੁਤ੍ਰ, ਜਿਸ ਦਾ ਨਾਉਂ “ਵਸੁਸ਼ੇਣ” ਸੀ. ਇਹ ਵਡਾ ਦਾਨੀ ਅਤੇ ਯੋਧਾ ਲਿਖਿਆ ਹੈ. ਇਸ ਨੇ ਸ਼ਸਤ੍ਰਵਿਦ੍ਯਾ ਦ੍ਰੋਣਾਚਾਰਯ ਤੋਂ ਸਿੱਖੀ ਸੀ. ਪਰਸ਼ੁਰਾਮ ਦਾ ਭੀ ਇਹ ਚੇਲਾ ਸੀ. ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਇਸ ਨੂੰ ਅਰਜੁਨ ਨੇ ਮਾਰਿਆ. ਮਹਾਭਾਰਤ ਵਿੱਚ ਕਥਾ ਹੈ ਕਿ ਭੋਜਰਾਜ ਦੀ ਪੁਤ੍ਰੀ ਕੁੰਤੀ ਨੂੰ ਦੁਰਵਾਸਾ ਨੇ ਰੀਝਕੇ ਅਜਿਹਾ ਮੰਤ੍ਰ ਦਸਿਆ, ਜਿਸ ਤੋਂ ਉਹ ਮਨਭਾਉਂਦੇ ਦੇਵਤਾ ਨੂੰ ਬੁਲਾ ਸਕੇ. ਕੁੰਤੀ ਨੇ ਸੂਰਜ ਨੂੰ ਬੁਲਾਇਆ ਅਤੇ ਉਸ ਦੇ ਸੰਯੋਗ ਤੋਂ ਕਵਚ ਕੁੰਡਲਧਾਰੀ ਪ੍ਰਤਾਪੀ ਪੁਤ੍ਰ ਕਰਣ ਜਣਿਆਂ, ਜਿਸ ਨੂੰ ਕੁੰਤੀ ਨੇ ਲੋਕਲਾਜ ਕਰਕੇ ਤੁਲਹੇ ਵਿੱਚ ਰੱਖਕੇ ਅਸ਼੍ਵ ਨਦੀ ਵਿੱਚ ਵਹਾ ਦਿੱਤਾ. ਅਧਿਰਥ ਸੂਤ ਨੇ ਨਦੀ ਤੋਂ ਕੱਢਕੇ ਬਾਲਕ ਆਪਣੀ ਇਸਤ੍ਰੀ ਰਾਧਾ ਨੂੰ ਪਾਲਣ ਲਈ ਦਿੱਤਾ. ਕਰਣ ਦੁਰਯੋਧਨ ਦਾ ਸਾਥੀ ਅਤੇ ਪਾਂਡਵਾਂ ਦਾ ਵੈਰੀ ਸੀ. ਇਸ ਦੀ ਇਸਤ੍ਰੀ ਦਾ ਨਾਉਂ ਪਦਮਾਵਤੀ ਅਤੇ ਰਹਿਣ ਦੀ ਥਾਂ ਮਾਲਿਨੀ ਸੀ. “ਭਏ ਕਰਣ ਸੈਨਾਪਤੀ ਛਤ੍ਰਪਾਲੰ। ਮਚ੍ਯੋ ਜੁੱਧ ਕ੍ਰੁੱਧੰ ਮਹਾ ਬਿਕਰਾਲੰ.” (ਜਨਮੇਜਯ) 10. ਨੌਕਾ ਦਾ ਤਿਕੋਣਾ ਤਖ਼ਤਾ, ਜੋ ਪਿਛਲੇ ਪਾਸੇ ਹੁੰਦਾ ਹੈ। ਦੇਖੋ- ਪਤਵਾਰ। 11. ਅ਼. [قرن] ਕ਼ਰਨ. ਵਾਹਿ਼ਦ. ਅਦ੍ਵਿਤੀਯ (ਅਦੁਤੀ). “ਕਰਣ ਕਰੀਮ ਨ ਜਾਤੋ ਕਰਤਾ.” (ਮਾਰੂ ਅੰਜਲੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|