Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṇaa. 1. ਕਰਨੀ, ਕੀਤਾ ਕੰਮ/ਕਾਰਜ। 2. ਕੀਤਾ, ਦਿਤਾ। 3. ਰਚਨਾ, ਸ੍ਰਿਸ਼ਟੀ। 1. action. 2. issue, do, grant, created, consider, carry out, done, command. 3. creation. ਉਦਾਹਰਨਾ: 1. ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ Japujee, Guru Nanak Dev, 20:8 (P: 4). ਤੁਧੁ ਆਪੇ ਕਾਰਣੁ ਆਪੇ ਕਰਣਾ ॥ (ਕਾਰਜ). Raga Vadhans 5, 8, 2:1 (P: 564). ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ (ਕਰਨੀ). Raga Raamkalee 3, Vaar 13, Salok, 3, 1:2 (P: 953). 2. ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ Japujee, Guru Nanak Dev, 27:21 (P: 6). ਉਦਾਹਰਨ: ਕਹਿਆ ਕਰਣਾ ਦਿਤਾ ਲੈਣਾ ॥ (ਕਰੀਦਾ ਹੈ). Raga Maajh 5, 14, 1:1 (P: 98). ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥ (ਕਰਿਆ ਜੇ). Raga Maajh 5, 19, 1:3 (P: 100). ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥ (ਜਿਸ ਨੇ ਕੁਝ ਕੀਤਾ ਭਾਵ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ). Raga Gaurhee 5, 109, 1:2 (P: 187). ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ (ਸਮਝਣਾ). Raga Raamkalee 1, 11, 3:2 (P: 879). ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥ (ਅਮਲ ਵਿਚ ਨਹੀਂ ਲਿਆਦਾ ਜਾ ਸਕਦਾ). Raga Maaroo 1, 6, 1:2 (P: 991). ਜੋ ਤੁਧੁ ਕਰਣਾ ਸੋ ਕਰਿ ਪਾਇਆ ॥ (ਦਿਤਾ, ਤੇਰਾ ਹੁਕਮ ਸੀ). Raga Maaroo 3, ਸਲੋ 20, 1:1 (P: 1063). ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ (ਬੇਨਤੀ ਕਰਨੀ). Raga Bhairo 1, 1, 2:1 (P: 1125). 3. ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥ Raga Gaurhee 1, 18, 4:1 (P: 157). ਕਰਤਾ ਕਰਣਾ ਕਰਤਾ ਜਾਣਾ ॥ (ਰਚਨਹਾਰ ਤੇ ਉਹ ਦੀ ਰਚਨਾ ਨੂੰ ਕਰਤਾ ਹੀ ਜਾਣਿਆ ਹੈ). Raga Gaurhee 1, Asatpadee 1, 7:4 (P: 221). ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ Raga Aaasaa 1, Vaar 20:1 (P: 473).
|
Mahan Kosh Encyclopedia |
ਕ੍ਰਿ. ਕਿਸੇ ਕਾਰਜ ਦੇ ਕਰਣ ਦੀ ਕ੍ਰਿਯਾ। 2. ਵਿ. ਕਰਣੀਯ. ਕਰਣ ਯੋਗ੍ਯ. “ਜੋ ਕਿਛੁ ਕਰਣਾ ਸੋ ਕਰ ਰਹਿਆ.” (ਵਾਰ ਆਸਾ) 3. ਨਾਮ/n. ਕਾਰਜ. “ਤੁਧ ਆਪੇ ਕਾਰਣ ਆਪੇ ਕਰਣਾ.”{566} (ਵਡ ਮਃ ੫) 4. ਕਾਰਣ. ਸਬਬ. “ਆਪੇ ਹੀ ਕਰਣਾ ਕੀਓ.” (ਵਾਰ ਆਸਾ) 5. ਕਰੁਣਾ. ਕ੍ਰਿਪਾ. “ਕਤੰਚ ਕਰਣਾ ਨ ਉਪਰਜਤੇ.” (ਸਹਸ ਮਃ ੫). Footnotes: {566} ਆਪੇ ਕਰਾਉਣਾ, ਆਪੇ ਕਰਣਾ ਭੀ ਅਰਥ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|