Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karam. 1. ਕੰਮ। 2. ਬਖਸ਼ਿਸ਼, ਕ੍ਰਿਪਾ। 3. ਭਾਗ। 4. ਯਗ (ਭਾਵ)। 5. ਕਰਮ ਕਰਨ ਵਾਲਾ। 6. ਹਥ ਵਿਚ (ਕਰ+ਮੇ) (ਕੇਵਲ ‘ਮਹਾਨਕੋਸ਼’)। 7. ਕਰਣੀ, ਅਮਲ; ਮਿਹਰ। 8. ਮਿਣਤੀ ਦੀ ਇਕ ਇਕਾਈ, ਕਦਮ, ਤਿੰਨ ਹੱਥ ਦਾ ਫਾਸਲਾ। 9. ਲਾਭ, ਕੰਮ। 10. ਸੇਵਾ (ਭਾਵ)। 11. ਗੁਣ ਲਛਣ, ਕੰਮ, ਆਚਾਰ, ਕਿਰਤ ਵਿਰਤ। deeds, doings, deeds ordained by religion. 2. mercy, grace. 3. fortune. 4. rituals viz., Yag etc. 5. subject of action, one who acts. 6. in hand. 7. deeds, good deeds; mercy. 8. unit of distance. 9. use, gain. 10. service. 11. avocation. ਉਦਾਹਰਨਾ: 1. ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ (ਕਰਮ ਕਰਨ ਦੀ ਧਰਤੀ). Japujee, Guru Nanak Dev, 35:5 (P: 7). ਕਰਮ ਖੰਡ ਕੀ ਬਾਣੀ ਜੋਰੁ ॥ (ਕਰਣੀ, ਅਮਲ). Japujee, Guru Nanak Dev, 37:1 (P: 8). ਕਰਮ ਧਰਮ ਨੇਮ ਬ੍ਰਤ ਪੂਜਾ ॥ (ਧਰਮ ਗ੍ਰੰਥਾਂ ਅਨੁਸਾਰ ਦਸੇ ਗਏ ਸ਼ੁਭ ਕਰਮ). Raga Gaurhee 5, 165, 2:1 (P: 199). ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥ (ਮੰਦੇ ਕਰਮ). Raga Basant, Raamaanand, 1, 3:4 (P: 1195). 2. ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥ Raga Sireeraag 1, Asatpadee 5, 7:3 (P: 56). ਉਦਾਹਰਨ: ਆਵਣ ਜਾਣ ਰਖੇ ਕਰਿ ਕਰਮ ॥ Raga Gaurhee 5, 92, 2:4 (P: 183). 3. ਕਹੁ ਨਾਨਕ ਜਾ ਕਾ ਪੂਰਾ ਕਰਮ ॥ (ਭਾਗ ਚੰਗੇ ਹਨ). Raga Gaurhee 5, 115, 4:1 (P: 189). ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥ (ਭਾਗ). Raga Gaurhee 5, Asatpadee 13, 1:2 (P: 241). 4. ਕਰਮ ਧਰਮ ਸਚੁ ਸਾਚਾ ਨਾਉ ॥ Raga Aaasaa 1, 14, 2:1 (P: 353). 5. ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥ Raga Maajh 5, Asatpadee 36, 2:3 (P: 131). 6. ਦੁਇ ਧੋਤੀ ਕਰਮ ਮੁਖਿ ਖੀਰੰ ॥ (ਹੱਥ ਵਿਚ ‘ਗਉਮੁਖੀ’ ਥੈਲੀ ਹੈ). Raga Parbhaatee, Bennee, 1, 2:2 (P: 1351). 7. ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੑ ਭਟ ਜਸੁ ਗਾਇਯਉ ॥ Sava-eeay of Guru Ramdas, Bal, 4:3 (P: 1405). 8. ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥ Chaobolay 5, 3:2 (P: 1364). 9. ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥ (ਮੇਰਾ ਮੇਰਾ ਕਰਕੇ ਮਰਨ ਦਾ ਕੀ ਲਾਭ, ਮੇਰਾ ਮੇਰਾ ਕਰਕੇ ਮਰਨਾ ਕਿਸ ਕੰਮ). Raga Bhairo, Kabir, 10, 1:4 (P: 1159). 10. ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤਿ ਕੈ ਊਪਰਿ ਕਰਮ ॥ (ਉਸ ਦੀ ਸੇਵਾ (ਕਰਮ) ਸਾਰੇ ਕਰਮ ਕਾਂਡਾਂ ਤੋਂ ਉਪਰ ਹੈ). Raga Basant 5, 9, 3:1, 2 (P: 1182). 11. ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥ (ਮਛ ਤੇ ਕਛ ਆਦਿ ਦਾ ਜਨਮ ਤੇ ਕਰਮ ਧਾਰਨ ਕੀਤਾ). Sava-eeay of Guru Ramdas, Gayand, 9:4 (P: 1403).
|
SGGS Gurmukhi-English Dictionary |
[1. Sk. n. 3. Ara. n.] 1. action deed. 2. fortune. 3. grace
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. act, action, deed; occupation, business; activity, fale fortune, luck, destiny; object grace; mercy, compassion, kindness, benignity, favour, benevolence. (2) n.f. a unit of land measurement equal to two paces, about 5.5 feet. (3) n.m. series, order, sequence.
|
Mahan Kosh Encyclopedia |
ਸੰ. ਕ੍ਰਮ. ਨਾਮ/n. ਡਿੰਘ. ਕ਼ਦਮ. ਡਗ. ਡੇਢ ਗਜ਼ ਪ੍ਰਮਾਣ. ਤਿੰਨ ਹੱਥ{568} ਦੀ ਲੰਬਾਈ. “ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ.” (ਚਉਬੋਲੇ ਮਃ ੫) 2. ਸੰ. ਕਰਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. “ਕਰਮ ਕਰਤ ਹੋਵੈ ਨਿਹਕਰਮ.” (ਸੁਖਮਨੀ) ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ- (ੳ) ਕ੍ਰਿਯਮਾਣ:- ਜੋ ਹੁਣ ਕੀਤੇ ਜਾ ਰਹੇ ਹਨ.{569} (ਅ) ਪ੍ਰਾਰਬਧ:- ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ. (ੲ) ਸੰਚਿਤ:- ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। 3. ਵਿ. कर्भिन्- ਕਰਮੀ. ਕਰਮ ਕਰਨ ਵਾਲਾ. “ਕਉਣ ਕਰਮ, ਕਉਣ ਨਿਹਕਰਮਾ?” (ਮਾਝ ਮਃ ੫) 4. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ- ਮੁਖਖੀਰੰ। 5. ਅ਼ਮਲ. ਕਰਣੀ. “ਮਨਸਾ ਕਰਿ ਸਿਮਰੰਤੁ ਤੁਝੈ ××× ਬਾਚਾ ਕਰਿ ਸਿਮਰੰਤੁ ਤੁਝੈ ××× ਕਰਮ ਕਰਿ ਤੁਅ ਦਰਸ ਪਰਸ.” (ਸਵੈਯੇ ਮਃ ੪ ਕੇ) 6. ਅ਼. [کرم] ਉਦਾਰਤਾ। 7. ਕ੍ਰਿਪਾ. ਮਿਹਰਬਾਨੀ. “ਨਾਨਕ ਰਾਖਿਲੇਹੁ ਆਪਨ ਕਰਿ ਕਰਮ.” (ਸੁਖਮਨੀ) “ਆਵਣ ਜਾਣ ਰਖੇ ਕਰਿ ਕਰਮ.” (ਗਉ ਮਃ ੫) “ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀ.” (ਰਾਮ ਅ: ਮਃ ੧). Footnotes: {568} ਦਿੱਲੀ, ਹਿਸਾਰ, ਅੰਬਾਲਾ ਆਦਿ ਵਿੱਚ ਕਰਮ ੫੭ ਇੰਚ ਦੀ ਹੈ ਅਤੇ ਸਿਮਲੇ ਦੇ ਜ਼ਿਲੇ ੫੪ ਇੰਚ ਦੀ ਹੈ. ਐਸੇ ਹੀ ਦੇਸ਼ ਭੇਦ ਕਰਕੇ ਕੁਝ ਕੁਝ ਫਰਕ ਹੈ. {569} ਕ੍ਰਿਯਮਾਣ ਕਰਮ ਦੇ ਦੋ ਭੇਦ ਹਨ- ਇੱਕ ਨਿਤ੍ਯ, ਜੋ ਰੋਜ ਕਰੀਦਾ ਹੈ, ਜੈਸੇ- ਇਸਨਾਨ, ਜਪ, ਪਾਠ ਆਦਿ. ਦੂਜਾ ਨੈਮਿਤਕ, ਜੋ ਕਿਸੇ ਖ਼ਾਸ ਸਬਬ ਕਰਕੇ ਕਰੀਦਾ ਹੈ, ਜੈਸੇ- ਗੁਰਪੁਰਬਾਂ ਦੇ ਉਤਸਵ ਅਤੇ ਮਰਣੇ ਪਰਣੇ ਆਦਿ ਸਮਿਆਂ ਪੁਰ ਕੀਤੇ ਪਾਠ ਦਾਨ ਜੱਗ ਆਦਿਕ ਕਰਮ.
Mahan Kosh data provided by Bhai Baljinder Singh (RaraSahib Wale);
See https://www.ik13.com
|
|