Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karam⒰. 1. ਬਖ਼ਸ਼ਿਸ਼, ਮਿਹਰ। 2. ਗਤੀ, ਵਰਤਾਰਾ। 3. ਕੰਮ, ਸ਼ੁਭ ਕਰਣੀ/ਕਰਮ। 4. ਚੰਗੇ ਭਾਗ। 5. ਸਾਸ਼ਤਰਾਂ ਅਨੁਸਾਰ ਦਸੇ ਸ਼ੁਭ ਕਰਮ। 1. bounties, benevolence. 2. behaviour, practice, custom. 3. deeds, good actions. 4. good fortune. 5. good deeds. ਉਦਾਹਰਨਾ: 1. ਬਹੁਤਾ ਕਰਮੁ ਲਿਖਿਆ ਨਾ ਜਾਇ ॥ (ਬਖ਼ਸ਼ਿਸ਼). Japujee, Guru Nanak Dev, 25:1 (P: 5). 2. ਗਿਆਨ ਖੰਡ ਕਾ ਆਖਹੁ ਕਰਮੁ ॥ Japujee, Guru Nanak Dev, 35:2 (P: 7). ਜੈਸਾ ਕਰਮੁ ਤੈਸੀ ਲਿਵ ਲਾਵੈ ॥ (ਕਰਣੀ). Raga Parbhaatee 1, Asatpadee 1, 3:3 (P: 1342). 3. ਸੋਹਾਗਣੀ ਕਿਆ ਕਰਮੁ ਕਮਾਇਆ ॥ Raga Sireeraag 1, Asatpadee 28, 8:1 (P: 72). ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥ Raga Sireeraag 1, Pahray 1, 3:5 (P: 75). ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ Raga Gaurhee 5, Sukhmanee 3, 8:2 (P: 266). 4. ਕਰਮੁ ਹੋਵੈ ਸਤਿਗੁਰੂ ਮਿਲਾਏ ॥ Raga Maajh 3, Asatpadee 2, 1:1 (P: 110). 5. ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥ Raga Gaurhee 1, 10, 1:2 (P: 154). ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ Raga Sorath 5, 62, 1:2 (P: 624).
|
Mahan Kosh Encyclopedia |
ਦੇਖੋ- ਕਰਮ. “ਜਿਸ ਨੋ ਕਰਮੁ ਕਰੇ ਕਰਤਾਰ.” (ਭੈਰ ਮਃ ੫) ਕਰਤਾਰ ਮਿਹਰ ਕਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|