Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karoṛee. ਕ੍ਰੋੜ। millions. ਉਦਾਹਰਨ: ਤੇਤੀਸ ਕਰੋੜੀ ਦਾਸ ਤੁਮੑਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥ (ਕ੍ਰੋੜ). Raga Aaasaa 3, Asatpadee 23, 2:1 (P: 423).
|
Mahan Kosh Encyclopedia |
(ਕਰੋੜੀਆ) ਵਿ. ਕੋਟਿਪਤਿ. ਜਿਸ ਪਾਸ ਕਰੋੜਹਾ ਰੁਪਯਾ ਹੈ। 2. ਬਾਦਸ਼ਾਹ ਅਕਬਰ ਨੇ ਸਨ ੧੫੭੫-੭੬ ਵਿੱਚ ਆਪਣੀ ਸਾਰੀ ਸਲਤਨਤ ਨੂੰ (ਬੰਗਾਲ ਬਿਹਾਰ ਅਤੇ ਗੁਜਰਾਤ ਬਿਨਾ) ਇੱਕ ਇੱਕ ਕਰੋੜ ਦਾਮ ਦੀ ਆਮਦਨ ਵਾਲੇ ੧੮੨ ਇਲਾਕਿਆਂ ਉੱਤੇ ਵੰਡਿਆ. ਇਨ੍ਹਾਂ ਇਲਾਕਿਆਂ ਦੇ ਹਾਕਮਾਂ ਨੂੰ “ਆਮਿਲ” ਜਾਂ “ਕਰੋੜੀ” ਕਹਿੰਦੇ ਸਨ. ਉਸ ਵੇਲੇ ਦਾਮ ਦਾ ਮੁੱਲ ਇੱਕ ਰੁਪਯੇ ਦਾ ਚਾਲੀਵਾਂ ਹਿੱਸਾ ਹੁੰਦਾ ਸੀ, ਇਸ ਹਿਸਾਬ ਇੱਕ ਕਰੋੜ ਦਾਮ ੨੫੦, ੦੦੦ (ਢਾਈ ਲੱਖ) ਰੁਪਯੇ ਦੇ ਬਰਾਬਰ ਸੀ। 3. ਖ਼ਜ਼ਾਨਚੀ। 4. ਦੁਨੀਚੰਦ ਸ਼ਾਹੂਕਾਰ ਦੀ ਉਪਾਧੀ, ਜੋ ਸ਼੍ਰੀ ਗੁਰੂ ਨਾਨਕ ਦੇਵ ਦਾ ਸਿੱਖ ਹੋਕੇ ਭਰਮ ਪਾਖੰਡ ਨੂੰ ਤ੍ਯਾਗਕੇ ਪਰਉਪਕਾਰੀ ਹੋਇਆ. ਇਸ ਦਾ ਨਾਉਂ ਕਰੋੜੀਮੱਲ ਭੀ ਜਨਮਸਾਖੀ ਵਿੱਚ ਆਇਆ ਹੈ. ਕਰਤਾਰਪੁਰ ਨਗਰ ਵਸਾਉਣ ਲਈ ਇਸ ਨੇ ਧਨ ਖ਼ਰਚਿਆ ਅਤੇ ਸਤਿਗੁਰੂ ਦਾ ਮਹਿਲ ਤਥਾ- ਧਰਮਸਾਲਾ ਬਣਵਾਈ. ਦੇਖੋ- ਕਰਤਾਰਪੁਰ ੧. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|