Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kal. 1. ਕਲਾ, ਸ਼ਕਤੀ। 2. ਅਵਿਦਿਆ/ਅਗਿਆਨਤਾ ਰੂਪੀ ਕਲ (ਸ਼ਕਤੀ)। 3. ਕਲ; ਸਰੀਰ ਦੀ ਬਣਤਰ। 4. ਕਲਾ, ਕਾਰੀਗਰੀ, ਹੁਨਰ। 5. ਕਲਜੁਗ। 6. ਇਜ਼ਤ ਲਾਜ (ਦਰਪਣ)। 7. ਕਲਸਹਾਰ, ਇਕ ਭੱਟ ਜਿਸ ਦੀ ਬਾਣੀ ਸਵਯਾਂ ਦੇ ਰੂਪ ਵਿਚ ਗੁਰੂ ਗ੍ਰੰਥ ਵਿਚ ਦਰਜ ਹੈ। 8. ਸ਼ਕਤੀ। 9. ਭਾਗ, ਅੰਸ਼। 1. might, art, power. 2. power of ignorance. 3. tomorrow; structure of body. 4. art, might. 5. dark age, Kalyuga. 6. honour. 7. Kalshar, one of the Bhats whose writings have been included in Sri Guru Granth Sahib. 8. power. 9. part, leg. ਉਦਾਹਰਨਾ: 1. ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥ Raga Maajh 1, Vaar 23, Salok, 2, 2:4 (P: 148). ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥ (ਸ਼ਕਤੀ ਅਕਾਲ ਪੁਰਖ ਦੀ). Raga Gaurhee 5, Vaar 16, Salok, 5, 2:6 (P: 322). ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ (ਸਮਰਥਾ, ਸ਼ਕਤੀ). Raga Bilaaval 5, 57, 1:1 (P: 815). 2. ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ Raga Gaurhee, Kabir, 46, 2:1 (P: 332). 3. ਚਰਣ ਨ ਛਾਡਉ ਸਰੀਰ ਕਲ ਜਾਈ ॥ (‘ਦਰਪਣ’ ਇਥੇ ਵੀ ‘ਕਲ’ ਦਾ ਅਰਥ ‘ਸ਼ਕਤੀ ਅਥਵਾ ਸਤਿਆ’ ਹੀ ਕਰਦਾ ਹੈ). Raga Gaurhee Ravidas, 1, 2:2 (P: 345). 4. ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥ (ਸਾਰੀ ਕਾਰੀਗਰੀ ਦਿਖਾਈ/ਵਰਤੀ ਹੈ). Raga Goojree 4, Asatpadee 1, 7:1 (P: 507). ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨੑ ਕਲ ॥ Salok 1, 3:1 (P: 1410). 5. ਕਲ ਮਹਿ ਰਾਮ ਨਾਮੁ ਸਾਰੁ ॥ Raga Dhanaasaree 1, 8, 1:1 (P: 662). 6. ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥{ਸ਼ਕਤੀ, ਧਰਮ ਸਤਾ (ਸ਼ਬਦਾਰਥ)}. Raga Soohee 5, 57, 4:2 (P: 750). 7. ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥ Sava-eeay of Guru Nanak Dev, Kal-Sahaar, 9:4 (P: 1389). 8. ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ (ਅੰਮ੍ਰਿਤ ਦੇ ਸੁੰਦਰ ਬਚਨ ਹਨ). Sava-eeay of Guru Angad Dev, 5:4 (P: 1391). 9. ਤ੍ਰੇਤੈ ਇਕ ਕਲ ਕੀਨੀ ਦੂਰਿ ॥ Raga Raamkalee 3, 1, 2:1 (P: 880).
|
English Translation |
n.f. machine, mechanical device; any of its parts esp. moving part, component.
|
Mahan Kosh Encyclopedia |
ਸੰ. कल्. ਧਾ. ਸ਼ਬਦ ਕਰਨਾ, ਗਿਣਨਾ, ਫੈਂਕਣਾ, ਜਾਣਾ, ਬੰਨ੍ਹਣਾ, ਲੈਣਾ, ਵ੍ਯਾਕੁਲ ਹੋਣਾ। 2. ਵਿ. ਸੁੰਦਰ. ਮਨੋਹਰ. “ਕਹਿਣ ਅੰਮ੍ਰਿਤ ਕਲ ਢਾਲਣ.” (ਸਵੈਯੇ ਮਃ ੨ ਕੇ) ਸਤਿਗੁਰਾਂ ਦਾ ਮਨੋਹਰ ਕਥਨ ਅਮ੍ਰਿਤ ਵਤ ਹੈ। 3. ਨਾਮ/n. ਮਿੱਠੀ ਧੁਨਿ. “ਕੂਕਤ ਕੋਕਿਲ ਕਲ ਰਵ ਤਾਸੂ.” (ਨਾਪ੍ਰ)। 4. ਵੀਰਜ. ਮਣੀ। 5. ਕਲਾ. ਸ਼ਕਤਿ. “ਨੀਕੀ ਕੀਰੀ ਮਹਿ ਕਲ ਰਾਖੈ.” (ਸੁਖਮਨੀ) “ਜਿਨ ਕਲ ਰਾਖੀ ਮੇਰੀ.” (ਸੂਹੀ ਮਃ ੫) ਦੇਖੋ- ਸਰੀਰ ਕਲ। 6. ਭਾਗ. ਅੰਸ. ਹਿੱਸਾ. “ਕਲੀਕਾਲ ਮਹਿ ਇਕ ਕਲ ਰਾਖੀ.” ਅਤੇ- “ਤ੍ਰੇਤੈ ਇਕ ਕਲ ਕੀਨੀ ਦੂਰਿ.” (ਰਾਮ ਮਃ ੩) 7. ਕਲ੍ਯ (ਕਲ੍ਹ). Tomorrow. “ਇਸੀ ਭਾਂਤ ਕਲ ਚਲਕਰ ਆਵਹੁ.” (ਗੁਪ੍ਰਸੂ) 8. ਚੈਨ. ਸ਼ਾਂਤਿ. “ਮਨ ਕਲ ਨਿਮਖਮਾਤ੍ਰ ਨਹਿ ਪਰੈ.” (ਗੁਪ੍ਰਸੂ) 9. ਕਲਾ. ਵਿਦ੍ਯਾ. “ਜਿਸੁ ਭੁਲਾਏ ਆਪਿ, ਤਿਸੁ ਕਲ ਨਹੀ ਜਾਣੀਆ.” (ਵਾਰ ਗਉ ੨ ਮਃ ੫) “ਤੂ ਬੇਅੰਤੁ ਸਰਬ ਕਲ ਪੂਰਾ.” (ਬੈਰਾ ਮਃ ੪) 10. ਅਵਿਦ੍ਯਾ, ਜੋ ਜੀਵਾਂ ਨੂੰ ਕਲ (ਬੰਧਨ) ਪਾਉਂਦੀ ਹੈ. “ਗੁਰ ਕੈ ਬਾਣਿ ਬਜਰ ਕਲ ਛੇਦੀ.” (ਗਉ ਕਬੀਰ) 11. ਯੰਤ੍ਰ. ਮਸ਼ੀਨ. “ਬੰਧਨ ਕਾਟੈ ਸੋ ਪ੍ਰਭੂ ਜਾਂਕੈ ਕਲ ਹਾਥਿ.” (ਬਿਲਾ ਮਃ ੫) 12. ਕਾਲੀ. ਯੋਗਿਨੀ. “ਕਲ ਸਨਮੁਖ ਆਵਤ ਭਈ ਜਾਂਹਿ ਬੇਖ ਬਿਕਰਾਲ.” (ਨਾਪ੍ਰ) 13. ਅਕਾਲ ਦਾ ਸੰਖੇਪ. “ਜੋ ਕਲ ਕੋ ਇਕ ਬਾਰ ਧਿਐਹੈ.” (ਚੌਪਈ) 14. ਛੰਦ ਦਾ ਚਰਣ. ਤੁਕ। 15. ਕਲਿਯੁਗ. “ਕਲ ਮਹਿ ਰਾਮ ਨਾਮੁ ਸਾਰੁ.” (ਧਨਾ ਮਃ ੧) ਦੇਖੋ- ਕਲਿ ੪ ਅਤੇ ਯੁਗ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|