Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalap. 1. ਕਲਪਨਾ ਦਾ ਸੰਖੇਪ। 2. ਚਾਰ ਜੁਗਾਂ ਦਾ ਸਮਾਂ। 1. abbreviation of ‘kalpna’, useless headache. 2. total time of 4 Yugas. ਉਦਾਹਰਨਾ: 1. ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥ Raga Sireeraag 1, 11, 1:3 (P: 18). 2. ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥ Raga Saarang 1, 2, 1:2 (P: 1232).
|
SGGS Gurmukhi-English Dictionary |
1. mental debates/schemes. 2. desires. 3. total time of 4 Yugas (by Hindu mythology span of time is divided into 4 parts, called Yugas).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. imperative form of ਕਲਪਣਾ imagine.
|
Mahan Kosh Encyclopedia |
ਸੰ. कल्प. ਨਾਮ/n. ਵਿਧਿ. ਕਰਨ ਯੋਗ੍ਯ ਕਰਮ। 2. ਵੇਦ ਦਾ ਇੱਕ ਅੰਗ, ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠਾਂ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ। 3. ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ, ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ.{576} 4. ਕਲਪਵ੍ਰਿਕ੍ਸ਼ (ਬਿਰਛ). 5. ਕਲਪਨਾ ਦਾ ਸੰਖੇਪ. “ਅੰਤਰਿ ਕਲਪ ਭਵਾਈਐ ਜੋਨੀ.” (ਪ੍ਰਭਾ ਅ: ਮਃ ੫) “ਰੋਵੇ ਪੂਤ ਨ ਕਲਪੈ ਮਾਈ.” (ਆਸਾ ਮਃ ੧) 6. ਸਿੰਧੀ. ਕਲਪੁ. ਸੰਸਾ. ਸ਼ੱਕ. ਇਹ ਕਲਪਨਾ ੬ ਦਾ ਰੂਪਾਂਤਰ ਹੈ। 7. ਸੰ. ਵਿ. ਯੋਗ੍ਯ. ਲਾਯਕ. Footnotes: {576} ਮੱਕੇ ਦੀ ਗੋਸਟਿ ਵਿੱਚ ਕਲਪ ਦੀ ਇੱਕ ਅਣੋਖੀ ਕਲਪਨਾ ਹੈ ਕਿ ਕਲਪਬਿਰਛ ਦਾ ਇੱਕ ਪੱਤਾ ਝੜਨ ਤੋਂ ਕਲਪ, ਅਤੇ ਸਾਰੇ ਪੱਤੇ ਝੜਨ ਤੋਂ ਮਹਾਕਲਪ (ਅਰਥਾਤ ਪ੍ਰਲੈ) ਹੁੰਦੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|