Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kal⒤. 1. ਆਉਣ ਵਾਲਾ ਅਗਲਾ ਦਿਨ, ਕਲ। 2. ਸ੍ਰਿਸ਼ਟੀ ਦਾ ਚੌਥਾ ਯੁੱਗ, ਕਲਿਜੁਗ। 3. ਕਲਪਣਾ, ਖਿਝ, ਕਲਹ, ਝਗੜੇ। 4. ਕਲਜੁਗ ਦੇ ਲੋਕੀ। 1. tomorrow. 2. fourth period of this Universe, darkage. 3. hankering, strife, botheration. 4. men of dark age. ਉਦਾਹਰਨਾ: 1. ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥ Raga Sireeraag 1, Asatpadee 11, 8:2 (P: 60). ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੇ ਭਾਇ ਵਿਕਾਰੋ ॥ Raga Vadhans 1, Alaahnneeaan 4, 2:1 (P: 632). 2. ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ (ਭਾਵ ਸੰਸਾਰ). Raga Sireeraag 1, Pahray 1, 1:4 (P: 74). ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ Raga Maajh 1, Vaar 16, Salok, 1, 1:1 (P: 145). 3. ਕਲਿ ਕਲੇਸ ਸਭ ਦੂਰਿ ਪਇਆਣੇ ॥ Raga Maajh 5, 38, 1:2 (P: 105). ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ (ਝਗੜਾ, ਕਲਹ). Raga Gaurhee 5, Asatpadee 9, 8:1 (P: 240). ਸਾਧੂ ਸੁਖੁ ਪਾਵਹਿ ਕਲਿ ਸਾਗਰ ॥ (ਝਗੜੇ ਦੇ ਸਾਗਰ ਭਾਵ ਦੁਨੀਆ). Raga Gaurhee, Kabir, 5, 3:2 (P: 324). ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥ (ਹੇ ਝਗੜੇ ਦੇ ਮੂਲ ਕ੍ਰੋਧ). Salok Sehaskritee, Gur Arjan Dev, 47:1 (P: 1358). 4. ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ Raga Saarang 4, Vaar 14, Salok, 1, 1:1 (P: 1242). ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ Saw-yay, Guru Arjan Dev, 9:5 (P: 1387).
|
SGGS Gurmukhi-English Dictionary |
1. in the dark age of Kal-Yug (age of curreptness), in the time of suffering (in this world). 2. tomorrow. 3. troubles, strifes, suffering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਪਾਪ। 2. ਕਲਹ. ਝਗੜਾ. “ਹੇ ਕਲਿਮੂਲ ਕ੍ਰੋਧੰ.” (ਸਹਸ ਮਃ ੫) 3. ਚੌਥਾ ਯੁਗ. “ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ.” ××× “ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ.” (ਰਾਮ ਅ: ਮਃ ੧) ਦੇਖੋ- ਯੁਗ ੪। 4. ਯੋਧਾ. ਸੂਰਮਾ। 5. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. “ਕਲਿ ਹੋਈ ਕੁਤੇਮੁਹੀ.” (ਮਃ ੧ ਵਾਰ ਸਾਰ) 6. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. “ਪੌਨ ਸਮਾਨ ਬਹੈਂ ਕਲਿਬਾਨ.” (ਕਲਕੀ) 7. ਸੰ. कल्लि- ਕੱਲਿ. ਵ੍ਯ. ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. “ਖੇਲਣੁ ਅਜੁ ਕਿ ਕਲਿ.” (ਸ੍ਰੀ ਅ: ਮਃ ੧) 8. ਕਲ੍ਯ. ਕਲ੍ਹ. “ਅਜੁ ਕਲਿ ਕਰਦਿਆ ਕਾਲੁ ਬਿਆਪੈ.” (ਵਡ ਅਲਾਹਣੀ ਮਃ ੧) ਦੇਖੋ- ਕਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|