Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kali-aan. 1. ਸੁਖ। 2. ਮੁਕਤ ਕਰਨ ਵਾਲੀ। 1. bliss, happiness. 2. emancipating. ਉਦਾਹਰਨਾ: 1. ਬਿਨਸੇ ਰੋਗ ਭਏ ਕਲਿਆਨ ॥ (ਸੁੱਖ). Raga Gaurhee 5, 171, 1:2 (P: 200). 2. ਹਰਿ ਚਰਨ ਸਰਨ ਕਲਿਆਨ ਕਰਨ ॥ (ਮੁਕਤ ਕਰਨ ਵਾਲੀ ਹੈ). Raga Kaliaan 5, 10, 1:1 (P: 1323).
|
Mahan Kosh Encyclopedia |
ਦੇਖੋ- ਕਲ੍ਯਾਣ। 2. ਕਲ੍ਯਾਣ ਠਾਟ ਦੀ ਓੜਵ ਸੰਪੂਰਣ ਰਾਗਿਣੀ ਹੈ. ਇਸ ਰਾਗ ਦੇ ਕਈ ਭੇਦ ਹਨ. ਇਸ ਥਾਂ ਇਸ ਦਾ ਸ਼ੁੱਧ ਸਰੂਪ ਦਿੱਤਾ ਹੈ. ਆਰੋਹੀ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਮੱਧਮ ਤੀਵ੍ਰ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ. ਆਰੋਹੀ- ਸ਼ ਰ ਗ ਪ ਧ ਸ਼। ਅਵਰੋਹੀ- ਸ਼ ਨ ਧ ਪ ਮੀ ਗ ਰ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਨ ਦਾ ਉਨਤੀਹਵਾਂ ਨੰਬਰ ਹੈ। 2. ਬੰਬਈ ਹਾਤੇ ਵਿੱਚ ਇੱਕ ਸ਼ਹਿਰ, ਜੋ ਕਿਸੇ ਵੇਲੇ ਚਾਲੂਕ੍ਯ ਰਾਜਪੂਤਾਂ ਦੀ ਰਾਜਧਾਨੀ ਰਿਹਾ ਹੈ. ਕਲਿਆਨ ਤੋਂ ਬੰਬਈ ੩੩ ਮੀਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|