Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kavan. 1. ਕਿਹੜਾ, ਕਿਸ। 2. ਕੀ। 3. ਕਿਵੇਂ? ਕਿਸ ਤਰ੍ਹਾਂ। 4. ਕੌਣ। 5. ਕਿਥੇ, ਕਿਸ ਸਥਾਨ ਤੇ। 1. which, whom. 2. what. 3. how. 4. who. 5. where. ਉਦਾਹਰਨਾ: 1. ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥ (ਕਿਹੜਾ ਢੰਗ ਹੈ ਤੈਨੂੰ ਰੀਝਾਉਣ ਦਾ). Raga Sireeraag 5, 97, 3:1 (P: 51). ਸੰਤਨ ਕੀ ਮਹਿਮਾ ਕਵਨ ਵਖਾਨਉ ॥ (ਕਿਹੜੀ ਕਿਹੜੀ). Raga Gaurhee 5, 86, 4:1 (P: 181). ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥ (ਕਿਸ ਨਾਲ). Raga Sorath Ravidas 5, 1:2 (P: 658). 2. ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ॥ (ਪਹਿਲੇ ‘ਕਵਨ’ ਦੇ ਅਰਥ ‘ਕਿਹੜਾ’ ਹੈ). Raga Gaurhee 5, Sukhmanee 4, 1:2 (P: 266). ਉਦਾਹਰਨ: ਅਬ ਕਹੁ ਰਾਮ ਕਵਨ ਗਤਿ ਮੋਰੀ ॥ (ਕੀ ਹਾਲ ਹੋਵੇਗਾ). Raga Gaurhee, Kabir, 15, 1:1 (P: 326). 3. ਇਨ ਤੇ ਕਹਹੁ ਤੁਮ ਕਵਨ ਸਨਾਥਾ ॥ Raga Gaurhee 5, Sukhmanee 19, 5:4 (P: 288). ਇਨ ਤੇ ਕਹਹੁ ਕਵਨ ਛੁਟਕਾਰਾ ॥ Raga Gaurhee 5, Sukhmanee 19, 5:6 (P: 288). ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥ (ਸ਼ੁਧ ਕਿਵੇਂ ਹੋਵੇਗਾ). Raga Gaurhee Ravidas, Asatpadee 1, 4:2 (P: 346). 4. ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ Raga Raamkalee, Guru Nanak Dev, Sidh-Gosat, 2:1 (P: 938). 5. ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ (ਪਹਿਲੇ ‘ਕਵਨ’ ਦੇ ਅਰਥ ‘ਕਿਸ’ ਹਨ). Raga Maaroo 5, 4, 1:1 (P: 999).
|
Mahan Kosh Encyclopedia |
(ਕਵਨੁ) ਦੇਖੋ- ਕਵਣ. “ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?” (ਗਉ ਮਃ ੫) “ਕਵਨੁ ਸੁਜਨ ਜੋ ਸਉਦਾ ਜੋਰੈ?” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|