Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kas. 1. ਕਸੈਲਾ, ਮਿਠਾ, ਸਲੂਣਾ, ਤਿਖਾ, ਕਸੈਲਾ, ਖੱਟਾ, ਕੌੜਾ, ਛੇ ਰਸਾਂ ਵਿਚੋਂ ਇਕ। 2. ਕਿਉਂ। 3. ਕਿਵੇਂ, ਕਿਸ ਤਰ੍ਹਾਂ। 4. ਕੋਈ। 1. saline savor; merrymaking. 2. why. 3. why, how. 4. no one. ਉਦਾਹਰਨਾ: 1. ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥ (ਇਥੇ ‘ਰਸ ਕਸ’ ਮੁਹਾਵਰੇ ਵਜੋਂ ਆਇਆ ਹੈ, ਭਾਵ ਹੈ ਭੋਗ ਬਿਲਾਸ, ਖਟੇ ਮਿੱਠੇ ਰਸ’). Raga Sireeraag 1, 4, 1:2 (P: 15). ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ (ਰੰਗ ਰਲੀਆਂ, ਐਸ਼). Raga Maajh 1, Vaar 15ਸ, 1, 1:4 (P: 145). 2. ਬਿਧਵਾ ਕਸ ਨ ਭਈ ਮਹਤਾਰੀ ॥ (ਕਿਉਂ ਨਾ). Raga Gaurhee, Kabir, 25, 1:2 (P: 328). 3. ਰਾਮ ਕਹਤ ਜਨ ਕਸ ਨ ਤਰੇ ॥ Raga Gaurhee, Naamdev, 1, 1:2 (P: 345). 4. ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ Raga Tilang 1, 1, 2:1 (P: 721).
|
SGGS Gurmukhi-English Dictionary |
[1. n. 2. Deis n. 3. per. n. 4. n. 5. Desi pro. 6. P. n.] 1. (from Sk.Kasha) rule (on touchstone) test by rubbing. 2. astringent juice, sweet and sour food. 3. man, individual, anyone. 4. (from Per. Kashadana)sorrow. 5. how. 6. bark of kikar tree
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. rust, particularly on brass, bronze or copper vessels; verdigris.
|
Mahan Kosh Encyclopedia |
ਕ੍ਰਿ.ਵਿ. ਕੈਸੇ. ਕਿਉਂਕਰ. ਕਿਵੇਂ. ਕਿਸਤਰਾਂ. “ਰਾਮ ਕਹਤ ਜਨ ਕਸ ਨ ਤਰੇ?” (ਗਉ ਨਾਮਦੇਵ) 2. ਨਾਮ/n. ਕਿੱਕਰ ਆਦਿਕ ਬਿਰਛਾਂ ਦੀ ਛਿੱਲ, ਜੋ ਖਿੱਚਕੇ ਲਾਹੀਦੀ ਹੈ. ਇਸ ਦਾ ਮੂਲ ਕਸ਼ੀਦਨ ਹੈ। 3. ਸੰ. ਕਸ਼. ਚਾਬੁਕ। 4. ਸੰ. ਕਸ਼. ਸਾਣ. ਸ਼ਸਤ੍ਰ ਤੇਜ ਕਰਨ ਦਾ ਚਕ੍ਰ। 5. ਕਸੌਟੀ. ਘਸਵੱਟੀ। 6. ਪਰੀਖ੍ਯਾ. ਇਮਤਹਾਨ। 7. ਫ਼ਾ. [کش] ਕਸ਼. ਖਿਚਾਉ. ਕਸ਼ਿਸ਼. ਦੇਖੋ- ਕਸ਼ਮਕਸ਼. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਾਂ ਅਰਥ ਹੁੰਦਾ ਹੈ ਖਿੱਚਣ ਵਾਲਾ, ਜਿਵੇਂ- ਜਰੀਬਕਸ਼। 8. ਫ਼ਾ. [کس] ਪੜਨਾਂਵ/pron. ਕੋਈ. ਕੋਈ ਪੁਰਖ. “ਕਸ ਨੇਸ ਦਸਤੰਗੀਰ.” (ਤਿਲੰ ਮਃ ੧) 9. ਦੇਖੋ- ਕਸਣਾ. “ਤੁਫੰਗਨ ਮੇ ਗੁਲਿਕਾ ਕਸ ਮਾਰਤ.” (ਗੁਪ੍ਰਸੂ) ਦੇਖੋ- ਕਸਿ। 10. ਕਸ਼ਾਯ (ਕਸੈਲੇ) ਦਾ ਸੰਖੇਪ ਭੀ ਪੰਜਾਬੀ ਵਿੱਚ ਕਸ ਹੈ. ਜਿਵੇਂ- ਪਿੱਤਲ ਕਹੇਂ ਦੇ ਭਾਂਡੇ ਵਿੱਚ ਦਹੀਂ ਕਸ ਗਈ ਹੈ। 11. ਕਣਸ ਦਾ ਸੰਖੇਪ ਭੀ ਕਸ ਹੈ. ਦੇਖੋ- ਕਣਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|