Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhaṫ. 1. ਆਖਦੇ/ਕਹਿੰਦੇ/ਕਥਨ ਕਰਦੇ, ਆਖਦਾ, ਕਹਿੰਦਾ, ਕਥਨ ਕਰਦਾ। 2. ਕਹਣ ਵਾਲੇ। 3. ਆਖਣ, ਕਹਿਣ। 4. ਆਖਣ ਨਾਲ। 5. ਕਿਹਾ ਹੋਇਆ, ਭਾਵ ਉਪਦੇਸ਼। 1. says. 2. who utters. 3. tell-tale. 4. uttering. 5. sayings, instruction. ਉਦਾਹਰਨਾ: 1. ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥ Raga Sireeraag, Kabir, 1, 2:1 (P: 92). ਸਾਧਸੰਗਿ ਹਰਿ ਹਰਿ ਜਸੁ ਕਹਤ ॥ (ਆਖਦਾ ਹੈ). Raga Gaurhee 5, Sukhmanee 14, 4:3 (P: 281). ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ॥ (ਕਹਿੰਦੇ ਹਨ). Raga Sorath 9, 5, 3:1 (P: 632). ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥ (ਮੈਂ ਕਹਿੰਦਾ ਹਾਂ). Raga Saarang 5, Asatpadee 1, 2:1 (P: 1235). 2. ਕਹਤ ਪਵਿਤ੍ਰ ਸੁਣਤ ਪੁਨੀਤ ॥ Raga Gaurhee 5, 92, 4:1 (P: 183). ਕਹਤ ਸੁਣਤ ਸਭੈ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥ Raga Bilaaval 3, 4, 4:2 (P: 798). 3. ਕਹਤ ਸੁਨਤ ਕਛੁ ਜੋਗ ਨ ਹੋਊ ॥ Raga Gaurhee 5, Baavan Akhree, 5:4 (P: 251). 4. ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥ Raga Sorath 9, 4, 2:2 (P: 632). 5. ਨਾਰਦ ਕਹਤ ਸੁਨਤ ਧੂ੍ਰਅ ਬਾਰਿਕ ਭਜਨ ਮਾਹਿ ਲਪਟਾਨੋ ॥ Raga Bilaaval 9, 1, 1:2 (P: 830).
|
SGGS Gurmukhi-English Dictionary |
[P. v.] Say, speak
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਕਹਿੰਦੇ. ਕਥਨ ਕਰਤ. “ਕਹਤ ਸੁਨਤ ਕਛੁ ਜੋਗ ਨ ਹੋਊ.” (ਬਾਵਨ) 2. ਅ਼. [قحط] ਕ਼ਹ਼ਤ਼. ਨਾਮ/n. ਅਕਾਲ. ਦੁਰਭਿੱਖ. Famine. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|