Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahee. 1. ਆਖੀ, ਵਰਣਨ ਕੀਤੀ। 2. ਕਿਸੇ ਥਾਂ ਵੀ, ਕਿਤੇ ਵੀ। 3. ਕਿਸੇ। 4. ਆਖਦਾ, ਕਹਿੰਦਾ। 1. said, described, expressed, told, narrated. 2. no where, at no other place. 3. any. 4. say. ਉਦਾਹਰਨਾ: 1. ਮੰਨੇ ਕੀ ਗਤਿ ਕਹੀ ਨ ਜਾਇ ॥ Japujee, Guru Nanak Dev, 12:1 (P: 3). ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ (ਕਰਨੀ). Raga Aaasaa 1, Vaar 22, Salok, 2, 3:4 (P: 474). 2. ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥ Raga Gaurhee, Kabir, 59, 1:2 (P: 336). ਉਦਾਹਰਨ: ਐਸਾ ਬ੍ਰਾਹਮਣੁ ਕਹੀ ਨ ਸੀਝੈ ॥ (ਕਿਤੇ ਵੀ). Raga Aaasaa 5, 8, 3:4 (P: 372). ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥ (ਕਿਸੇ ਹੋਰ ਥਾਂ). Raga Bilaaval 1, Chhant 1, 2:2 (P: 843). 3. ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ (ਕਿਸੇ). Raga Jaitsaree 5, Chhant 1, 2:1 (P: 703). ਜੇ ਕੀਚਨਿ ਲਖ ਉਪਾਵ ਤਾ ਕਹੀ ਨ ਘੁਲੀਐ ॥ (ਕਿਸੇ ਵੀ ਉਪਾਵ ਨਾਲ). Raga Raamkalee 5, Vaar 14:2 (P: 964). ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ॥ Raga Dhanaasaree 5, Asatpadee 1, 6:1 (P: 687). 4. ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥ Raga Maaroo 5, Asatpadee 2, 2:2 (P: 1017).
|
SGGS Gurmukhi-English Dictionary |
1. be said. 2. spoken, said, expressed. 3. saying/reciting. 4. never, anytime. 5. anywhere. 6. of alltime. 7. many. 8. anyone. 9. say, speak, says. 10. does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. spade, hoe, a kind of digging implement. adj.f. said.
|
Mahan Kosh Encyclopedia |
ਕਥਨ ਕੀਤੀ. ਆਖੀ. “ਉਪਮਾ ਜਾਤ ਨ ਕਹੀ.” (ਬਿਲਾ ਅ: ਮਃ ੫) 2. ਦੇਖੋ- ਕਸੀ. “ਕਹੀ ਚੁਰਾਈ.” (ਗੁਪ੍ਰਸੂ) 3. ਕਿਸੀ. “ਹਿਆਉ ਨ ਠਾਹੇ ਕਹੀ ਦਾ.” (ਸ. ਫਰੀਦ) 4. ਪੁਰਾਣੇ ਜ਼ਮਾਨੇ ਮਾਲ ਅਫ਼ਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ ‘ਕਹੀ ਕਰਨਾ’ ਸੀ। 5. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. “ਨਿਰਭੈ ਜਾਇ ਕਹੀ ਕਰ ਆਵੈਂ.” (ਗੁਵਿ ੧੦) 6. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners. “ਕਹੀ ਛਿੜੀ ਤੁਰਕਨ ਲਖੀ.” (ਪ੍ਰਾਪੰਪ੍ਰ) ਦੇਖੋ- ਕਹੀਂ. “ਕਹੀ ਨ ਉਪਜੈ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|