Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaa-ee. 1. ਕੋਈ। 2. ਕੁਝ। 3. ਪਾਣੀ ਦੀ ਹਰੇ ਰੰਗ ਦੀ ਮੈਲ, ਸਾਵਾ ਜਾਲਾ ਜੋ ਪਾਣੀ ਅਥਵਾ ਗਿੱਲੇ ਥਾਂ ਤੇ ਜੰਮ ਜਾਂਦਾ ਹੈ। 4. ਕਿਹੜੀ। 1. any. 2. some. 3. moss. 4. what, which. ਉਦਾਹਰਨਾ: 1. ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥ Raga Sireeraag 3, Asatpadee 18, 4:2 (P: 65). ਮਨਮੁਖਿ ਅੰਧੇ ਸੁਧਿ ਨ ਕਾਈ ॥ Raga Maajh 3, Asatpadee 15, 4:1 (P: 118). 2. ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ (ਕੁਝ ਕੰਮ). Raga Aaasaa 1, Vaar 6, Salok, 1, 1:10 (P: 466). ਉਦਾਹਰਨ: ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥ (ਕੁਝ ਵੀ). Raga Soohee 5, Chhant 10, 2:1 (P: 783). 3. ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ Raga Dhanaasaree 9, 1, 2:2 (P: 684). 4. ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥ (ਅੱਗੇ ਕਿਹੜੇ ਕੰਮ ਲਾ ਦੇਵੋ). Raga Saarang 4, Vaar 2, Salok, 2, 1:6 (P: 1238).
|
SGGS Gurmukhi-English Dictionary |
[P. pro.] Some, any
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) pron. dia. see ਕੋਈ any. (2) n.f. same as ਕਾਹੀ moss, fungus.
|
Mahan Kosh Encyclopedia |
ਪੜਨਾਂਵ/pron. ਕੋਈ. “ਊਨ ਨ ਕਾਈ ਬਾਤਾ.” (ਰਾਮ ਮਃ ੫) “ਵਾ ਕਉ ਬਿਆਧਿ ਨ ਕਾਈ.” (ਜੈਤ ਮਃ ੫) 2. ਵਿ. ਕੁਛ. ਕੁਝ. “ਬਿਨਸਤ ਬਾਰ ਨ ਲਾਗੈ ਕਾਈ.” (ਪ੍ਰਭਾ ਅ: ਮਃ ੧) 3. ਨਾਮ/n. ਪਾਣੀ ਦੀ ਮੈਲ, ਜੋ ਹਰੇ ਰੰਗ ਦੀ ਪਾਣੀ ਉੱਪਰ ਛਾਈ ਰਹਿੰਦੀ ਹੈ. “ਮਿਟੈ ਨ ਭ੍ਰਮ ਕੀ ਕਾਈ.” (ਧਨਾ ਮਃ ੯) ਅਵਿਦ੍ਯਾ ਭ੍ਰਮ ਦੀ ਕਾਈ. ਆਵਰਣ ਦੋਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|