Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaam. 1. ਲਾਭ, ਹਿਤ। 2. ਮਨੋਰਥ, ਇਛਾ, ਸੰਕਲਪ। 3. ਇਛਾ, ਭੋਗ ਇਛਾ। /ਕਾਮਨਾ। 4. ਕੰਮ, ਕਾਰਜ ਵਿਚ, ਆਹਰ। 1. use, profit. 2. affairs, desires. 3. lust. 4. work, activity. ਉਦਾਹਰਨਾ: 1. ਅਵਰਿ ਕਾਜ ਤੇਰੈ ਕਿਤੈ ਨ ਕਾਮ ॥ Raga Aaasaa 5, So-Purakh, 4, 1:3 (P: 12). 2. ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ Raga Sireeraag 5, 81, 3:1 (P: 46). ਉਦਾਹਰਨ: ਪੂਰਨ ਹੋਏ ਸਗਲੇ ਕਾਮ ॥ Raga Gaurhee 5, 148, 3:2 (P: 195). ਪੂਰਨ ਹੋਵਹਿ ਮਨ ਕੇ ਕਾਮ ॥ (ਸੰਕਲਪ). Raga Soohee 5, 30, 1:2 (P: 743). 3. ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥ Raga Sireeraag 5, 91, 2:3 (P: 50). 4. ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥ Raga Gaurhee 4, 47, 1:2 (P: 166).
|
SGGS Gurmukhi-English Dictionary |
[P. n.] Lust, sexual, love
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਕੰਮ work; desire, passion, lust, aphrodisiac, sexual appetite, sexual instinct, libido, lecherousness lechery, salaciousness salacity.
|
Mahan Kosh Encyclopedia |
ਸੰ. ਕਰਮ. ਨਾਮ/n. ਕੰਮ. ਕਾਰਯ. “ਊਤਮ ਊਚਾ ਸਬਦ ਕਾਮ.” (ਬਸੰ ਮਃ ੩) 2. ਸੰ. ਕਾਮ (ਕਮ੍ ਧਾ. ਚਾਹਨਾ. ਇੱਛਾ ਕਰਨਾ.) ਕਾਮਦੇਵ. ਮਨੋਜ. ਅਤੇ ਮੈਥੁਨ ਦੀ ਇੱਛਾ. ਵਿਦ੍ਵਾਨਾ ਨੇ ਕਾਮ ਅੱਠ ਪ੍ਰਕਾਰ ਦਾ ਲਿਖਿਆ ਹੈ, “ਸਿਮਰਣ, ਸ਼੍ਰਵਣ, ਕੇਲ ਅਰੁ ਦੇਖਨ, ਗੁਝ ਭਾਖਣ, ਸੰਕਲਪ ਸੁਕੀਨ। ਅਧਿਵਸਾਯੰ, ਕ੍ਰਿਯਾ ਨਿਵਰਤੈ ਇਹ ਮੈਥੁਨ ਅਸਟਾਂਗ ਬਿਹੀਨ.” (ਗੁਪ੍ਰਸੂ) “ਕਾਮ ਕ੍ਰੋਧ ਕਰਿ ਅੰਧ.” (ਧਨਾ ਮਃ ੫) 3. ਇੱਛਾ. ਕਾਮਨਾ. “ਮੁਕਤਿਦਾਯਕ ਕਾਮ.” (ਜਾਪੁ) 4. ਸੰਕਲਪ. ਫੁਰਣਾ. “ਤਿਆਗਹੁ ਮਨ ਕੇ ਸਗਲ ਕਾਮ.” (ਬਸੰ ਮਃ ੫) 5. ਕ੍ਰਿਸ਼ਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸ ਨੂੰ ਕਾਮ ਦਾ ਅਵਤਾਰ ਹੋਣ ਕਰਕੇ “ਕਾਮ” ਲਿਖਿਆ ਹੈ. ਕਾਮਪਾਲ ਅਨੁਜਨਨੀ ਆਦਿ ਭਨੀਜੀਐ। ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ। ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ। ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ) ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸ਼ਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। 6. ਵੀਰਯ. ਸ਼ੁਕ੍ਰ. ਰੇਤ. ਮਨੀ. “ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ.” (ਜਸਾ) 7. ਵਿ. ਮਨੋਹਰ. ਦਿਲਕਸ਼. “ਕਾਮਨੈਨ ਸੁੰਦਰ ਬਦਨ.” (ਸਲੋਹ) 8. ਕਾਰਾਮਦ. ਭਾਵ- ਲਾਭਦਾਇਕ. “ਅਵਰਿ ਕਾਜ ਤੇਰੈ ਕਿਤੈ ਨ ਕਾਮ.” (ਆਸਾ ਮਃ ੫) 9. ਫ਼ਾ. [کام] ਨਾਮ/n. ਮੁਰਾਦ. ਪ੍ਰਯੋਜਨ। 10. ਤਾਲੂਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|