Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaamee. 1. ਕਾਮ ਗ੍ਰਹਸਤ, ਭੋਗ ਇਛਾ ਗ੍ਰਹਸਤ, ਵਿਸ਼ਈ। 2. ਘਾਟ। 3. ਕੰਮ ਆਉਂਦਾ ਹੈ। 4. ਕੰਮ। 1. voluptuous, lustful. 2. deficiency. 3. helpful, of avail. 4. affairs. ਉਦਾਹਰਨਾ: 1. ਜਿਉ ਕਾਮੀ ਕਾਮਿ ਲੁਭਾਵੈ ॥ Raga Sorath 5, 83, 2:1 (P: 629). 2. ਕਹੁ ਨਾਨਕ ਨਾਹੀ ਤਿਨ ਕਾਮੀ ॥ Raga Aaasaa 5, 79, 4:2 (P: 390). 3. ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥ Raga Maaroo 5, Vaar 14:8 (P: 1099). ਨਾਮੁ ਹਮਾਰੈ ਆਵੈ ਕਾਮੀ ॥ Raga Bhairo 5, 30, 1:2 (P: 1144). 4. ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥ Raga Saarang 5, 134, 1:1 (P: 1230).
|
SGGS Gurmukhi-English Dictionary |
[Adj.] (from Sk. Kâma) sexual, voluptuous
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. lustful, libidinous, lecherous, salacious; amative amatory. (2) adj.n.f. same as ਕਾਮਾ.
|
Mahan Kosh Encyclopedia |
ਕਮੀ. ਘਾਟਾ. “ਕਹੁ ਨਾਨਕ ਨਾਹੀ ਤਿਨਿ ਕਾਮੀ.” (ਆਸਾ ਮਃ ੫) 2. ਕੰਮਾਂ ਵਿੱਚ. ਕਾਮੋਂ ਮੇ. “ਹਰਿ ਤਿਸ ਕੀ ਕਾਮੀ.” (ਵਾਰ ਮਾਰੂ ੨ ਮਃ ੫) ਕਰਤਾਰ ਉਸ ਦੇ ਕੰਮਾਂ ਵਿੱਚ ਸਹਾਇਤਾ ਕਰਦਾ ਹੈ। 3. ਕਾਮਨਾ. “ਤਿਆਗਿ ਸਗਲ ਕਾਮੀ.” (ਸਾਰ ਮਃ ੫ ਪੜਤਾਲ) 4. ਸੰ. कामिन्. ਕਾਮਨਾ ਵਾਲਾ. ਇੱਛਾ ਵਾਲਾ. “ਸਤ੍ਰੁਨ ਚੂਰਨ ਕੇ ਨਿਤਕਾਮੀ.” (ਗੁਪ੍ਰਸੂ) 5. ਕਾਮ (ਅਨੰਗ) ਦੇ ਅਸਰ ਵਾਲਾ. “ਕੁਚਿਲ ਕਠੋਰ ਕਪਟਿ ਕਾਮੀ.” (ਕਾਨ ਮਃ ੫) 6. ਅ਼. [کامی] ਸੰਨੱਧਬੱਧ ਯੋਧਾ. ਕਵਚਧਾਰੀ ਸੂਰਮਾ. “ਕਾਮੀ ਆਦਿ ਉਚਾਰਕੈ ਅਰਿ ਪਦ ਅੰਤ ਸੁ ਦੇਹੁ.” (ਸਨਾਮਾ) ਕਵਚਧਾਰੀ ਯੋਧਾ ਦੀ ਵੈਰਣ ਬੰਦੂਕ। 7. ਸਿੰਧੀ. ਕਰਮਚਾਰੀ. ਅਹੁਦੇਦਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|