Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaarṇa. 1. ਸਬਬ, ਜਿਸ ਕਰਕੇ ਕਾਰਜ ਹੋਵੇ, ਕਾਰਨ। 2. ਕਾਰਜ, ਕੰਮ। 1. reason. 2. deeds. ਉਦਾਹਰਨ: ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥ (ਸ੍ਰਿਸ਼ਟੀ ਦੀ ਰਚਨਾ ਦੇ ਕਰਨ ਵਾਲਾ ਸਬਬ). Raga Maajh 1, Vaar 23, Salok, 2, 2:3 (P: 148). ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ Raga Saarang 4, Vaar 6, Salok, 1, 2:4 (P: 1239).
|
SGGS Gurmukhi-English Dictionary |
[P. n.] Reason, cause
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਹੇਤੁ. ਸਬਬ. “ਜਿਨਿ ਕਾਰਣਿ ਗੁਰੂ ਵਿਸਾਰਿਆ.” (ਮਃ ੩ ਵਾਰ ਵਡ) 2. ਕ੍ਰਿ.ਵਿ. ਵਾਸਤੇ. ਲਿਯੇ. “ਰੋਟੀਆ ਕਾਰਣਿ ਪੂਰਹਿ ਤਾਲ.” (ਵਾਰ ਆਸਾ) 3. ਨਾਮ/n. ਕਾਰਯ ਦਾ ਸਾਧਨ. ਸਾਮਗ੍ਰੀ. “ਕਾਰਣ ਕਰਤੇ ਵਸਿ ਹੈ.” (ਮਃ ੨ ਵਾਰ ਮਾਝ) “ਆਪੇ ਕਰਤਾ ਕਾਰਣ ਕਰਾਏ.” (ਮਾਝ ਅ: ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕਪੜੇ ਦਾ ਸੂਤ, ਘੜੇ ਦਾ ਮਿੱਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|