Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaal. 1. ਮੌਤ, ਜਮ। 2. ਸਮੇਂ। 3. ਜਨਮ ਸਮਾਂ, ਜਨਮ (ਕੇਵਲ ਮਹਾਨਕੋਸ਼) ਬਾਕੀਆਂ ਨੇ ਇਸ ਦੇ ਅਰਥ ‘ਮੋਤ’ ਹੀ ਕੀਤੇ ਹਨ ਤੇ ‘ਬਿਕਾਲ’ ਦੇ ਅਰਥ ਜਨਮ ਕੀਤੇ ਹਨ)। 1. death, courier of death. 2. moment, age. 3. time of birth; birth. ਉਦਾਹਰਨਾ: 1. ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ Raga Sireeraag 4, 66, 3:1 (P: 40). ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥ (ਕਾਲ ਦੇ ਘਰ, ਭਾਵ ਸੰਸਾਰ). Raga Maaroo 1, Asatpadee 8, 5:1 (P: 1014). ਕਾਲ ਪੁਰਖੁ ਕਾ ਮਰਦੈ ਮਾਨੁ ॥ (ਜਮ). Raga Bhairo, Kabir, 11, 1:3 (P: 1159). 2. ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ Raga Gaurhee 1 Asatpadee 18, 3:2 (P: 229). ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥ Raga Aaasaa 5, 45, 4:1 (P: 382). 3. ਕਾਲ ਬਿਕਾਲ ਸਬਦਿ ਭਏ ਨਾਸ ॥ Raga Bilaaval 1, Asatpadee 2, 7:4 (P: 832).
|
SGGS Gurmukhi-English Dictionary |
1. death, courier of death. 2. time, moment, age. 3. time of birth; birth. 4. black.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. time; period, epoch, era age;gr. tense; also see ਕਾਲ਼. (2) n.f. call.
|
Mahan Kosh Encyclopedia |
ਨਾਮ/n. ਸਮਾਂ. ਵੇਲਾ. “ਹਰਿ ਸਿਮਰਤ ਕਾਟੈ ਸੋ ਕਾਲ.” (ਬਿਲਾ ਮਃ ੫) ਦੇਖੋ- ਕਾਲਪ੍ਰਮਾਣ। 2. ਮ੍ਰਿਤ੍ਯੁ. ਮੌਤ. “ਕਾਲ ਕੈ ਫਾਸਿ ਸਕਤ ਸਰੁ ਸਾਂਧਿਆ.” (ਆਸਾ ਮਃ ੫) 3. ਯਮ। 4. ਦੁਰਭਿੱਖ. ਦੁਕਾਲ. ਕਹਿਤ. “ਕਾਲ ਗਵਾਇਆ ਕਰਤੈ ਆਪਿ.” (ਮਲਾ ਮਃ ੫) 5. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. “ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ.” (੩੩ ਸਵੈਯੇ) 6. ਕਾਲਸ ਦਾ ਸੰਖੇਪ. ਸਿਆਹੀ. “ਕਾਲ ਮਤਿ ਲਾਗੀ.” (ਸ੍ਰੀ ਬੇਣੀ) 7. ਵਿ. ਕਾਲਾ. ਸਿਆਹ. “ਨਿੰਦਕ ਕੇ ਮੁਖ ਹੋਏ ਕਾਲ.” (ਬਿਲਾ ਮਃ ੫) 8. ਨਾਮ/n. ਜਨਮਸਮਾਂ. ਜਨਮ. “ਕਾਲ ਬਿਕਾਲ ਸਬਦਿ ਭਏ ਨਾਸ.” (ਬਿਲਾ ਅ: ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋਗਏ। 9. ਕਲ੍ਹ. ਆਉਣ ਵਾਲਾ ਦਿਨ. “ਜੋ ਉਪਜਿਓ ਸੋ ਬਿਨਸ ਹੈ, ਪਰੋ ਆਜੁ ਕੇ ਕਾਲ.” (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। 10. ਲੋਹਾ। 11. ਸ਼ਨਿਗ੍ਰਹਿ. ਛਨਿੱਛਰ। 12. ਸ਼ਿਵ। 13. ਕੋਕਿਲਾ. ਕੋਇਲ। 14. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|