Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaahoo. 1. ਕਿਸੇ ਨੂੰ, ਕਿਸੇ ਹੋਰ ਨੂੰ, ਕਿਸੇ ਵਿਰਲੇ। 2. ਕਿਥੇ, ਕਿਸ ਸਥਾਨ ਤੇ। 3. ਕਿਧਰੇ, ਕਿਸੇ ਸਥਾਨ ਤੇ। 4. ਕਦੀ/ਕਿਸ ਸਮੇਂ ਵੀ। 5. ਕੋਈ (ਥਾਂ)। 6. ਕਿਵੇਂ/ਕਿਸੇ ਤਰ੍ਹਾਂ ਵੀ। 7. ਕੋਈ (ਵਿਅਕਤੀ)। 1. to some, anyother, a few. 2. where; at which place. 3. any other place, at no place, any where. 4. some time, at no time. 5. none, no where. 6. any way. 7. some. ਉਦਾਹਰਨਾ: 1. ਕਹੂ ਨਾਨਕ ਦੇਵੈ ਕਾਹੂ ॥ (ਕਿਸੇ ਵਿਰਲੇ ਨੂੰ ਹੀ). Raga Maaroo 1, 2, 4:4 (P: 990). ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ Raga Maajh 5, Baaraa Maaha-Maajh, 9:1 (P: 135). ਅਪਨਾ ਭਲਾ ਸਭ ਕਾਹੂ ਮੰਗਨਾ ॥ (ਕਿਸੇ ਵਿਅਕਤੀ). Raga Gaurhee 5, 78, 4:4 (P: 178). ਕਾਹੂ ਕਾਜ ਨ ਆਵਤ ਬਿਖਿਆ ॥ (ਕਿਸੇ). Raga Gaurhee 5, 166, 1:2 (P: 199). ਕਾਹੂ ਪੰਥੁ ਦਿਖਾਰੈ ਆਪੈ ॥ (ਕਿਸੇ ਵਿਅਕਤੀ ਨੂੰ). Raga Gaurhee 5, Baavan Akhree, 17:5 (P: 253). ਗੁਰ ਪ੍ਰਸਾਦਿ ਕਾਹੂ ਜਾਤੇ ॥ (ਕਿਸੇ ਵਿਰਲੇ ਨੇ ਹੀ). Raga Devgandhaaree 5, 8, 1:2 (P: 529). 2. ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥ Raga Gaurhee, Kabir, 52, 3:2 (P: 334). 3. ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ (ਕਿਸੇ ਹੋਰ ਸਥਾਨ ਤੇ ਕਿਧਰੇ ਨਹੀਂ ਭਟਕਦਾ). Raga Bihaagarhaa 4, Chhant 1, 1:3 (P: 538). ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ (ਕਿਸੇ ਤਰ੍ਹਾਂ ਵੀ ਕਿਤੇ ਵੀ). Raga Dhanaasaree 5, 29, 1:2 (P: 678). ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥ Raga Malaar 5, 4, 1:2 (P: 1267). 4. ਬਿਰਥਾ ਕਾਹੂ ਛੋਡੈ ਨਾਹੀ ॥ (ਵਿਹਲਾ ਕਦੇ ਨਹੀਂ ਰਹਿਣ ਦਿੰਦਾ/ਛਡਦਾ). Raga Aaasaa 5, 90, 1:3 (P: 393). ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥ (ਕਿਸੇ ਸਮੇਂ ਵੀ). Raga Maaroo 5, Solhaa 13, 13:2 (P: 1085). 5. ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ Raga Bilaaval 5, 93, 2:1 (P: 823). 6. ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥ Raga Maaroo 5, 8, 2:1 (P: 1001). 7. ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ (ਕੋਈ ਰਾਜ ਤੇ ਕੋਈ ਸਵਰਗ ਦੇਣ ਵਾਲਾ ਬਣਦਾ ਹੈ). Raga Kaliaan 5, 6, 2:1 (P: 1322).
|
SGGS Gurmukhi-English Dictionary |
[H. pro.] Any, some, few
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਕਿਸੇ ਨੂੰ. “ਭੈ ਕਾਹੂ ਕਉ ਦੇਤ ਨਹਿ.” (ਸ. ਮਃ ੯) 2. ਕ੍ਰਿ.ਵਿ. ਕਿਤੇ. ਕਿਸੇ ਥਾਂ. “ਮੇਰਾ ਮਨੁ ਅਨਤ ਨ ਕਾਹੂ ਜਾਇ.” (ਸੂਹੀ ਮਃ ੫ ਗੁਣਵੰਤੀ) 3. ਕਿਆ. ਕੀ. “ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖਸਾਗਰ ਮੈ ਪਾਇਆ.” (ਸਾਰ ਮਃ ੫) 4. ਫ਼ਾ. [کاہُو] ਇੱਕ ਔਖਧ, ਜੋ ਨਜ਼ਲੇ ਲਈ ਵਿਸ਼ੇਸ਼ ਵਰਤੀਦੀ ਹੈ. ਇਸ ਦੀ ਤਾਸੀਰ ਸਰਦ ਤਰ ਹੈ. Lactuca Stiva. ਕਾਹੂ ਪਿੱਤ (ਸਫਰਾ) ਦੀ ਤੇਜੀ ਨੂੰ ਸ਼ਾਂਤ, ਅਤੇ ਲਹੂ ਸਾਫ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|