Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṫ⒰. 1. ਕਿਸ। 2. ਕਿਉਂ, ਕਾਹਦੇ ਲਈ। 3. ਕਿਥੇ। 4. ਕੀ। 1. which. 2. why, for what. 3. where. 4. what. ਉਦਾਹਰਨਾ: 1. ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ Raga Sireeraag 3, 55, 1:1 (P: 35). ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ (ਕਿਸ ਲੇਖੇ). Raga Soohee 3, Vaar 15, Salok, 1, 3:1 (P: 790). 2. ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥ Raga Sireeraag 3, Asatpadee 25, 5:1 (P: 69). ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥ Raga Goojree 3, Vaar 11, Salok, 3, 2:1 (P: 512). 3. ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ Raga Aaasaa 1, Vaar 14 Salok 1, 1:2 (P: 470). ਕੁਬੁਧਿ ਚਵਾਵੈ ਸੋ ਕਿਤੁ ਠਾਇ ॥ (ਕਿਥੇ ਟਿਕਾਨਾ ਹੈ). Raga Raamkalee, Guru Nanak Dev, Sidh-Gosat, 55:1 (P: 944). 4. ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥ (ਕੀ ਪੀਣ ਨਾਲ). Raga Malaar 1, Vaar 15, Salok, 3, 2:1 (P: 1284). ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥ Salok 3, 12:6 (P: 1413).
|
SGGS Gurmukhi-English Dictionary |
[Var.] Form Kita
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਕੁਤ੍ਰ. ਕਿੱਥੇ. ਕਹਾਂ. “ਜਾਹਿ ਨਿਰਾਸੇ ਕਿਤੁ?” (ਵਾਰ ਆਸਾ) 2. ਕਿਉਂ. ਕਿਸ ਲਈ. “ਸਤਿਗੁਰੁ ਜਿਨਿ ਨ ਸੇਵਿਓ ਸੇ ਕਿਤੁ ਆਏ ਸੰਸਾਰ?” (ਸ੍ਰੀ ਅ: ਮਃ ੫) 3. ਪੜਨਾਂਵ/pron. ਕਿਸ. “ਕਿਤੁ ਬਿਧਿ ਪੁਰਖਾ! ਜਨਮੁ ਗਵਾਇਆ?” (ਸਿਧਗੋਸਟਿ) “ਪਾਈਐ ਕਿਤੁ ਭਤਿ? ” (ਸ੍ਰੀ ਮਃ ੪ ਵਣਜਾਰਾ) ਕਿਸ ਪ੍ਰਕਾਰ ਪਾਈਏ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|