Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirṫaarath⒰. ਸਫਲਤਾ, ਕਾਮਯਾਬੀ, ਮੁਕਤੀ। success, deliverance. ਉਦਾਹਰਨ: ਹਿਰਦੈ ਨਾਮੁ ਸਦਾ ਕਿਰਤਾਰਥੁ ॥ Raga Bilaaval 1, Asatpadee 2, 6:2 (P: 832). ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥ (ਹਰੀ ਹਰੀ ਕਰਨ, ਮਨੋਰਥ ਸਿਧੀ ਸੀ). Raga Aaasaa 4, Chhant 11, 1:3 (P: 445). ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ (ਸਫਲ ਅਥਵਾ ਮੁਕਤ ਕੀਤਾ). Sava-eeay of Guru Nanak Dev, Kal-Sahaar, 7:3 (P: 1390).
|
Mahan Kosh Encyclopedia |
(ਕਿਰਤਾਰਥ) ਸੰ. कृतार्थ- ਕ੍ਰਿਤਾਰਥ. ਵਿ. ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਕ੍ਰਿਤਕ੍ਰਿਤ੍ਯ. “ਜਪ ਹਰਿ ਕਿਰਤਾਰਥ.” (ਰਾਮ ਅ: ਮਃ ੧) “ਹਿਰਦੈ ਨਾਮੁ ਸਦਾ ਕਿਰਤਾਰਥੁ.” (ਬਿਲਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|