Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiraṫ⒤. 1. ਕੰਮ। 2. ਸੇਵਾ (ਭਾਵ)। 3. ਕਿਰਤ/ਕੰਮਾਂ ਅਨੁਸਾਰ ਬਣੇ ਭਾਗ। 4. ਕੀਤੇ ਹੋਏ। 5. ਕੀਤੇ/ਪੂਰਬਲੇ ਕੰਮਾਂ ਅਨੁਸਾਰ ਬਣਿਆ ਸੁਭਾ। 6. ਕਿਰਤੀ, ਰਚਨਾ। 7. ਕ੍ਰਿਤਾਰਥ, ਨਿਹਾਲ। 1. acts, deeds, actions. 2. work viz., service. 3. destiny, fortune ordained by deeds. 4. deeds, actions. 5. nature ordained as per past deeds. 6. creation. 7. obliged, blessed. ਉਦਾਹਰਨਾ: 1. ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥ Raga Sireeraag 1, Asatpadee 10, 7:1 (P: 59). ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥ (ਕੀਤੇ ਕੰਮਾਂ ਦੇ ਸੰਸਕਾਰ). Raga Sireeraag 3, Asatpadee 20, 5:1 (P: 66). ਉਦਾਹਰਨ: ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ (ਕੀਤੇ ਕੰਮਾਂ ਦੇ ਸੰਸਕਾਰ/ਕਮਾਈ ਅਨੁਸਾਰ). Raga Maajh 5, Baaraa Maaha-Maajh, 1:1 (P: 133). 2. ਸੂਦੁ ਵੈਸੁ ਪਰ ਕਿਰਤਿ ਕਮਾਵੈ ॥ (ਹੋਰਨਾਂ ਦੀ ਸੇਵਾ ਕਰਦੇ ਹਨ). Raga Gaurhee 4, 39, 3:2 (P: 164). 3. ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥ Raga Gaurhee 5, 71, 3:2 (P: 176). 4. ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥ Raga Goojree 5, Baavan Akhree, 17ਸ:1 (P: 253). 5. ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥ Raga Vadhans 4, Vaar 4, Salok, 3, 1:7 (P: 587). 6. ਅੰਡਜ ਜੇਰਜ ਸੇਤਜ ਉਤਭੁਜ ਪ੍ਰਭ ਕੀ ਇਹ ਕਿਰਤਿ ॥ Raga Bilaaval 5, 60, 3:1 (P: 816). 7. ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ Raga Saarang 5, 137, 2:1 (P: 1230).
|
SGGS Gurmukhi-English Dictionary |
[Var.] From Kirata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕ੍ਰਿਤਿ. ਨਾਮ/n. ਕਰਮ. ਕਰਣੀ. ਕਰਤੂਤ. “ਕਿਰਤਿ ਕਰਮ ਕੇ ਬੀਛੁੜੇ.” (ਬਾਰਹਮਾਹਾ ਮਾਝ) 2. ਮਿਹਨਤ. ਘਾਲ. “ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ, ਕਿਰਤਿ ਨ ਮੇਟਿਆਜਾਈ.” (ਬਸੰ ਮਃ ੧) ਇਸ ਮਿਹਨਤ ਦਾ ਫਲ ਨਿਸਫਲ ਨਹੀਂ ਹੋਵੇਗਾ। 3. ਕੀਰਤਿ. ਜਸ. “ਕਿਰਤਿ ਸੰਜੋਗਿ ਸਤੀ ਉਠਹੋਈ.” (ਗਉ ਮਃ ੫) ਕੇਵਲ ਵਾਹ ਵਾਹ ਕਰਾਉਣ ਲਈ ਸਤੀ ਹੋਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|