Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpan. 1. ਕੰਜੂਸ, ਸੂਮ। 2. ਨਿਕੰਮਾ (ਭਾਵ)। 1. miser. 2. mean, miserly. ਉਦਾਹਰਨਾ: 1. ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥ Raga Sireeraag 5, Asatpadee 26, 4:1 (P: 70). 2. ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥ Raga Aaasaa 5, 124, 2:1 (P: 402). ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ Raga Dhanaasaree 3, 9, 2:1 (P: 666).
|
SGGS Gurmukhi-English Dictionary |
[1. n.] 1. (from Sk .Kripana) miser. 2. Afflicted, pitiable, distressed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਿਰਪਣ) ਸੰ. कृपण- ਕ੍ਰਿਪਣ. ਨਾਮ/n. ਕੰਜੂਸ. ਮੁਮਸਿਕ. ਸੂਮ. “ਕਿਰਪਨ ਲੋਭ ਪਿਆਰ.” (ਸ੍ਰੀ ਅ: ਮਃ ੫) “ਕਿਰਪਨ ਤਨ ਮਨ ਕਿਲਬਿਖ ਭਰੇ.” (ਟੋਡੀ ਮਃ ੫) ਦੇਖੋ- ਕ੍ਰਿਪਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|