Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-é. 1. ਕੀਤੇ, ਬਣਾਏ, ਸਿਰਜੇ, ਪੈਦਾ ਕੀਤੇ, ਉਸਾਰੇ। 2. ਕੀਤੇ, ਕਰਨ ਦੀ ਕ੍ਰਿਆ। 1. made, did, constructed. 2. performed; doing; fulfilled, made. ਉਦਾਹਰਨਾ: 1. ਖੵਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ Raga Sireeraag 1, 7, 1:2 (P: 16). ਉਦਾਹਰਨ: ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥ (ਸਿਰਜੇ). Raga Sireeraag 5, 71, 2:2 (P: 42). ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ (ਪੈਦਾ ਕੀਤੇ). Raga Sireeraag 5, 79, 3:2 (P: 45). ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥ (ਬਣਾਏ). Raga Aaasaa 1, 33, 1:1 (P: 358). ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥ (ਉਸਾਰੇ). Raga Maaroo, Kabir, 6, 1:1 (P: 1104). 2. ਅਨਿਕ ਬਰਖ ਕੀਏ ਜਪ ਤਾਪਾ ॥ Raga Maajh 5, 12, 3:1 (P: 98). ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥ Raga Maajh 5, 42, 4:3 (P: 106). ਉਦਾਹਰਨ: ਸੁਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ (ਕੀਤਿਆਂ, ਕਰਨ ਨਾਲ). Raga Aaasaa, Kabir, 8, 3:1 (P: 477). ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ॥ (ਪੂਰੇ ਕੀਤੇ). Raga Bilaaval 5, 74, 1:1 (P: 819). ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥ (ਬਣਾਏ). Raga Parbhaatee 5, 6, 1:1 (P: 1339).
|
Mahan Kosh Encyclopedia |
ਕੀਤੇ. ਕਰੇ. “ਕਈ ਕੋਟਿ ਕੀਏ ਧਨਵੰਤ.” (ਸੁਖਮਨੀ) 2. ਕ੍ਰਿ.ਵਿ. ਕਰਨ ਤੋਂ. ਕਰਨੇ ਸੇ. “ਸੁਨਤਿ ਕੀਏ ਤੁਰਕੁ ਜਿ ਹੋਇਗਾ?” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|