Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuḋraṫee. 1. ਸ਼ਕਤੀ, ਬਲ। 2. ਰਚਨਾ, ਸ੍ਰਿਸ਼ਟੀ। 3. ਰਚਨਾ, ਸ਼ਕਤੀ। 4. ਅਸਚਰਜ, ਤਮਾਸ਼ਾ, ਵਿਡਾਣ। 5. ਰਬੀ, ਅਲਾਹੀ। 1. omni potence. 2. creation. 3. potence. 4. wonders. 5. divine. ਉਦਾਹਰਨਾ: 1. ਮਨ ਤੁਆਨਾ ਤੂ ਕੁਦਰਤੀ ਆਇਆ ॥ (ਮੈਂ ਕੁਝ ਕਰਨਯੋਗ ਤੇਰੀ ਤਾਕਤ/ਬਲ ਨਾਲ ਹੁੰਦਾ ਹਾਂ॥). Raga Malaar 1, Vaar 27ਸ, 1, 2:6 (P: 1291). 2. ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ (ਰਚਨਾ ਦੁਆਰਾ). Raga Maajh 1, Vaar 8:8 (P: 141). 3. ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥ Raga Sireeraag 1, 11, 3:1 (P: 18). 4. ਕਰਤੇ ਕੁਦਰਤੀ ਮੁਸਤਾਕੁ ॥ Raga Tilang 5, 4, 1:1 (P: 724). 5. ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥ (ਰੱਬੀ, ਅਲਾਹੀ). Raga Raamkalee, Balwand & Sata, Vaar 5:4 (P: 967).
|
English Translation |
adj. natural, divine; innate; unexpected adv. same as ਕੁਦਰਤਨ.
|
Mahan Kosh Encyclopedia |
ਵਿ. ਕ਼ੁਦਰਤ ਵਾਲਾ. ਕ਼ਾਦਿਰ। 2. ਕ਼ੁਦਰਤ ਨਾਲ. ਕ਼ੁਦਰਤ ਦ੍ਵਾਰਾ. “ਸਿਨਾਖਤੁ ਕੁਦਰਤੀ.” (ਮਃ ੧ ਵਾਰ ਮਾਝ) 3. ਕੁਦਰਤ ਨਾਲ ਹੈ ਜਿਸ ਦਾ ਸੰਬੰਧ. ਪ੍ਰਾਕ੍ਰਿਤ. “ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|