Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kumbʰak⒰. ਯੋਗ ਦਰਸ਼ਨ ਅਨੁਸਾਰ ਪ੍ਰਾਣਾਯਾਮ ਦਾ ਇਕ ਪ੍ਰਕਾਰ ਜਿਸ ਅਨੁਸਾਰ ਚੀਚੀ ਊਂਗਲੀ ਤੇ ਅੰਗੂਠੇ ਨਾਲ ਨੱਕ ਦਬਾ, ਮੂੰਹ ਬੰਦ ਕਰ ਸਾਹ ਰੋਕਿਆ ਜਾਂਦਾ ਹੈ। one of the act of ‘pranayam’ in which pressing the nose with small fingure and shutting the mouth the breath is withhold. ਉਦਾਹਰਨ: ਜਬ ਕੁੰਭਕੁ ਭਰਿਪੁਰਿ ਲੀਣਾ ॥ Raga Raamkalee, Kabir, 10, 3:3 (P: 972).
|
SGGS Gurmukhi-English Dictionary |
one of the act of Yogic ‘pranayam’ in which pressing the nose with small finger and shutting the mouth the breath is withhold.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁੰਭਕ) ਸੰ. कुम्भक. ਨਾਮ/n. ਕੁੰਭ ਘੜੇ ਨੂੰ ਜਿਵੇਂ- ਪਾਣੀ ਨਾਲ ਭਰੀਦਾ ਹੈ, ਤਿਵੇਂ ਪ੍ਰਾਣਾਂ ਨੂੰ ਅੰਦਰ ਖਿੱਚਕੇ ਭਰਨਾ, ਯੋਗ ਅਨੁਸਾਰ ਕੁੰਭਕ ਹੈ. ਅਨਾਮਿਕਾ (ਚੀਚੀ ਪਾਸ ਦੀ ਉਂਗਲ) ਅਤੇ ਅੰਗੂਠੇ ਨਾਲ ਨੱਕ ਫੜਕੇ ਪ੍ਰਾਣਾਂ ਨੂੰ ਰੋਕਣਾ. ਪ੍ਰਾਣ ਠਹਿਰਾਉਣੇ. “ਜਬ ਕੁੰਭਕੁ ਭਰਿਪੁਰਿ ਲੀਣਾ। ਤਹ ਬਾਜੇ ਅਨਹਦ ਬੀਣਾ.” (ਰਾਮ ਕਬੀਰ) 2. ਕੁਮ੍ਹਾਰ, ਜੋ ਕੁੰਭ ਨੂੰ ਕਰਦਾ ਹੈ. ਘਟਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|