Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kélaa. 1. ਕਲੋਲ, ਚੋਜ, ਖੁਸ਼ੀਆਂ। 2. ਕੇਲਾ, ਇਕ ਫਲ। 1. merriments, frolics, pleasures. 2. plantain. ਉਦਾਹਰਨਾ: 1. ਸਬਦਿ ਅਨੰਦ ਕਰੇ ਸਦ ਕੇਲਾ ॥ Raga Maajh 5, 10, 1:2 (P: 97). ਓਸੁ ਅਨੰਦੁ ਤ ਹਮ ਸਦ ਕੇਲਾ ॥ (ਖੁਸ਼ੀ). Raga Aaasaa 5, 83, 2:4 (P: 391). ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥ (ਅਨੰਦ). Raga Dhanaasaree 5, 2, 4:2 (P: 671). 2. ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ Raga Raamkalee, Kabir, 12, 1:1 (P: 972).
|
SGGS Gurmukhi-English Dictionary |
1. pleasure activities, merrymaking, frolics, merriment, gambol; wonderful happenings, miracles, bliss. 2. plantain, banana.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m a decorative garden plant, Plantago major, also called plantain.
|
Mahan Kosh Encyclopedia |
ਵਿ. ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. “ਮਹਾ ਅਨੰਦ ਕਰੇ ਸਦ ਕੇਲਾ.” (ਆਸਾ ਨਾਮਦੇਵ) 2. ਨਾਮ/n. ਕਦਲੀ. ਰੰਭਾ. ਅੰ. Plantain. L. Musa Sapਇntum. ਅ਼. ਮੋਜ਼. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। 3. ਦੇਖੋ- ਕੇਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|