Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéval. 1. ਸ਼ੁਧ, ਨਿਰੋਲ। 2. ਸਿਰਫ। 1. pure, genuine, unadulterated, chaste, wholesome. 2. sole, alone, only. ਉਦਾਹਰਨਾ: 1. ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ Raga Aaasaa 5, So-Purakh, 4, 1:4 (P: 12). ਕੇਵਲ ਨਾਮੁ ਦੀਓ ਗੁਰਿ ਮੰਤੁ ॥ Raga Gaurhee 5, 92, 1:2 (P: 183). ਅਨਦਿਨੁ ਕੀਰਤਨੁ ਕੇਵਲ ਬਖੵਾਨ ॥ Raga Gaurhee 5, Sukhmanee 14, 4:5 (P: 281). ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥ (ਨਿਰੋਲ). Raga Goojree 1, Asatpadee 4, 1:2 (P: 504). ਸੋ ਜੋਗੀ ਕੇਵਲ ਨਿਹਕਾਮੁ ॥ (ਸ਼ੁਧ). Raga Bhairo Ravidas, 1, 1:4 (P: 1167). 2. ਕੇਵਲ ਨਾਮੁ ਰਿਦ ਮਾਹਿ ਸਮਾਇਆ ॥ Raga Gaurhee 5, 111, 4:2 (P: 188). ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ Raga Gaurhee 5, Sukhmanee 2, 1:4 (P: 264). ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ Raga Gaurhee 5, Sukhmanee 6, 2:8 (P: 270). ਜਬ ਹੋਵਤ ਪ੍ਰਭ ਕੇਵਲ ਧਨੀ ॥ (ਇਕੱਲਾ, ਨਿਵੇਕਲਾ). Raga Gaurhee 5, Sukhmanee 21, 2:1 (P: 291).
|
SGGS Gurmukhi-English Dictionary |
1. only, alone, solely. 2. pure, genuine, unadulterated, chaste, wholesome.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adv. only, merely, simply, just.
|
Mahan Kosh Encyclopedia |
ਸੰ. ਵਿ. ਇਕੇਲਾ. ਸਿਰਫ. “ਕੇਵਲ ਕਾਲਈ ਕਰਤਾਰ.” (ਹਜ਼ਾਰੇ ੧੦) 3. ਨਿਸ਼ਚੇ ਕੀਤਾ ਹੋਇਆ। 3. ਸ਼ੁੱਧ. ਖਾਲਿਸ. ਨਿਰੋਲ. “ਕੇਵਲ ਨਾਮ ਦੀਓ ਗੁਰਮੰਤੁ.” (ਗਉ ਮਃ ੫) 4. ਨਾਮ/n. ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ੪ ਮੀਲ ਉੱਤਰ ਪੂਰਵ ਹੈ. ਪਿੰਡ ਤੋਂ ਦੱਖਣ ਵੱਲ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|