Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kæ. 1. ਕੇ, ਦੇ। 2. ਕਿਸ। 3. ਜਾਂ, ਅਥਵਾ। 4. ਆਖ, ਗਉ। 5. ਦੇ ਘਰ। 6. ਕਿਸ ਕਰਕੇ, ਕਿਸ ਤਰ੍ਹਾਂ। 7. ਕਿਹੜੇ। 8. ਕਿਤਨਾ (ਵਡਾ ਆਕਾਰ ਵਿਚ)। 9. ਕਈ, ਕਿਤਨੀ ਹੀ/(ਗਿਣਤੀ ਵਿਚ)। 10. ਕਰਕੇ। 11. ਭਾਵੇਂ। 1. to, of, with. 2. how, whlch either/or. 4. sing, utter. 5. in. 6. how. 7. which. 8. how big. 9. several, some. 10. due to, because of. 11. may. ਉਦਾਹਰਨਾ: 1. ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ Japujee, Guru Nanak Dev, 7:3 (P: 2). ਮੰਨੈ ਜਮ ਕੈ ਸਾਥਿ ਨ ਜਾਇ ॥ (ਦੇ, ਨਾਲ). Japujee, Guru Nanak Dev, 13:4 (P: 3). ਸੂਖੁ ਸਹਜੁ ਅਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥ (ਸੰਤਾਂ ਦੇ ਘਰ). Raga Dhanaasaree 5, 6, 4:2 (P: 672). 2. ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥ Raga Sireeraag 1, 4, 2:3 (P: 15). ਬਿਆ ਦਰੁ ਨਾਹੀ ਕੈ ਦਰਿ ਜਾਉ ॥ Raga Sireeraag 1, 31, 3:2 (P: 25). 3. ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ॥ ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ Raga Maajh 1, Vaar 4ਸ, 1, 1:1; 2 (P: 139). ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥ Raga Soohee 1, Vaar 6, Salok, 3, 3:4 (P: 78). 4. ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥ Raga Maajh 1, Vaar 27:2 (P: 150). 5. ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ Raga Raamkalee, Guru Nanak Dev, Sidh-Gosat, 20:1 (P: 940). 6. ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ Raga Raamkalee, Kabir, 5, 3:2 (P: 970). 7. ਦੁਰਜਨ ਸੇਤੀ ਨੇਹੁ ਤੂ ਕੈ ਗੁਣ ਹਰਿ ਰੰਗੁ ਮਾਣਹੀ ॥ Raga Maaroo 5, Vaar 10ਸ, 5, 8:2 (P: 1097). 8. ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ (ਮਹਾਨਕੋਸ਼ ਇਸ ਦੇ ਅਰਥ ‘ਕਰਕੇ’ ਕਰਦਾ ਹੈ). Raga Basant, Kabir, 4, 4:3 (P: 1194). 9. ਏਕ ਜੀਅ ਕੈ ਜੀਆ ਖਾਹੀ ॥ Raga Malaar 1, 5, 2:1 (P: 1275). ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥ (ਕਈ ਲੋਕ). Raga Malaar 1, Vaar 17:6 (P: 1285). 10. ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ (ਮਾਇਆ ਕਰਕੇ ਅੰਨ੍ਹਾ ਹੋਣ ਕਰਕੇ). Salok 9, 31:1 (P: 1427). 11. ਕਹਤ ਕਬੀਰ ਜੀਤਿ ਕੈ ਹਾਰਿ ॥ Raga Bhairo, Kabir, 9, 5:3 (P: 1159).
|
SGGS Gurmukhi-English Dictionary |
[1. Desi pro. 2. Desi prep. 3. Desi conj.] 1. which, whom 2. of. 3. or
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. vomit, puke, spew. (2) pron.pl. dai. see ਕਿੰਨੇ how many?
|
Mahan Kosh Encyclopedia |
ਪੜਨਾਂਵ/pron. ਕਿਤਨੇ. ਕਈ. “ਕੈ ਲੋਅ ਖਪਿ ਮਰੀਜਈ.” (ਮਃ ੧ ਵਾਰ ਮਲਾ) 2. ਕਿਸ. “ਹਉ ਕੈ ਦਰਿ ਪੂਛਉ ਜਾਇ? ” (ਸ੍ਰੀ ਮਃ ੩) “ਕੈ ਸਿਉ ਕਰੀ ਪੁਕਾਰ? ” (ਧਨਾ ਮਃ ੧) 3. ਵ੍ਯ. ਅਥਵਾ. ਜਾਂ. “ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰੁ ਸੂਰਾ.” (ਓਅੰਕਾਰ) “ਕੈ ਸੰਗਤਿ ਕਰਿ ਸਾਧੁ ਕੀ, ਕੈ ਹਰਿ ਕੇ ਗੁਣ ਗਾਇ.” (ਸ. ਕਬੀਰ) 4. ਕਾ. ਕੇ. “ਪਹਿਲੇ ਪਹਿਰੈ ਰੈਣ ਕੈ, ਵਣਜਾਰਿਆ ਮਿਤ੍ਰਾ! ” (ਸ੍ਰੀ ਮਃ ੧ ਪਹਿਰੇ) 5. ਕਰਕੇ. ਕ੍ਰਿਤ੍ਵਾ. “ਕੈ ਪ੍ਰਦੱਖਨਾ ਕਰੀ ਪ੍ਰਣਾਮ.” (ਗੁਪ੍ਰਸੂ) “ਪ੍ਰਭੁ ਥੰਭ ਤੇ ਨਿਕਸੇ ਕੈ ਬਿਸਥਾਰ.” (ਬਸੰ ਕਬੀਰ) 6. ਸੇ. ਤੋਂ “ਮਦ ਮਾਇਆ ਕੈ ਅੰਧ.” (ਸ. ਮਃ ੯) “ਗੁਰਮਤਿ ਸਤਿ ਕਰ ਜੋਨਿ ਕੈ ਅਜੋਨਿ ਭਏ.” (ਭਾਗੁ ਕ) 7. ਦੇਖੋ- ਕ਼ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|